ਗੁਰੂ ਗੋਬਿੰਦ ਸਿੰਘ ਜੀ ਦਾ ਰਾਮ ਜਨਮ ਭੂਮੀ ਜਾਣਾ ਮਹਿਜ ਸਿਆਸਤੀ ਬਿਆਨਬਾਜ਼ੀ: ਸਿੱਖ ਇਤਿਹਾਸਕਾਰ - ayodhya case
ਅਯੋਧਿਆ ਵਿਖੇ ਬ੍ਰਹਮਕੁੰਡ ਗੁਰਦੁਆਰਾ ਦੇ ਗ੍ਰੰਥੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਮ ਜਨਮ ਭੂਮੀ ਵਿਖੇ ਜਾਣ ਦੇ ਬਿਆਨ ਦਿੱਤੇ ਗਏ ਸਨ। ਇਨ੍ਹਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਸਿੱਖ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਅਤੇ ਮਨਘੜ੍ਹਤ ਬਿਆਨ ਹਨ, ਇਸ ਤੋਂ ਇਲਾਵਾ ਕੁਝ ਵੀ ਨਹੀਂ। ਜਾਣਕਾਰੀ ਲਈ ਦੱਸ ਦਈਏ ਕਿ ਬੀਤੇ ਦਿਨ ਤੋਂ ਮੀਡੀਆ ਵਿੱਚ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ ਕਿ ਅਯੋਧਿਆ ਰਾਮ ਜਨਮ ਭੂਮੀ ਵਿਖੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਏ ਸਨ ਅਤੇ ਉਨ੍ਹਾਂ ਨੇ ਮੁਗਲਾਂ ਨਾਲ ਉੱਥੇ ਜਾ ਕੇ ਲੜਾਈ ਲੜੀ ਸੀ। ਇਸ ਦਾ ਗੁਰਦਰਸ਼ਨ ਸਿੰਘ ਵੱਲੋਂ ਖੰਡਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੱਲ ਕਰਨ ਲੱਗੇ, ਗ੍ਰੰਥੀ ਸਾਹਿਬ ਨੂੰ ਤੱਥ ਸਾਹਮਣੇ ਰੱਖਣੇ ਚਾਹੀਦੇ ਸੀ, ਸਿਰਫ਼ ਬਿਆਨਬਾਜ਼ੀ ਕਰਨ ਨਾਲ ਕੁਝ ਵੀ ਨਹੀਂ ਹੁੰਦਾ, ਜੇਕਰ ਉਹ ਉਸ ਸਮੇਂ ਦੇ ਹਥਿਆਰਾਂ ਦੀ ਗੱਲ ਕਰਦੇ ਹਾਂ, ਤਾਂ ਉਸ ਲਈ ਵੀ ਬਹੁਤ ਸਾਰੇ ਹੁਣ ਅਜਿਹੇ ਕੈਮੀਕਲ ਬਣ ਗਏ ਹਨ, ਜੋ ਦੱਸ ਸਕਦੇ ਹਨ ਇਹ ਕਿ ਕਦੋਂ ਦੇ ਹਥਿਆਰ ਹਨ।