ਪੰਜਾਬ

punjab

ETV Bharat / videos

ਸਿੱਖ ਨੌਜਵਾਨਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਾਇਆ ਦਸਤਾਰਾਂ ਦਾ ਲੰਗਰ - United Sikhs

By

Published : Jan 17, 2020, 1:06 PM IST

ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਮੇਲਾ ਮਾਘੀ ਮੌਕੇ ਸਿੱਖ ਨੌਜਵਾਨਾਂ ਵੱਲੋਂ ਇੱਕ ਵੱਖਰਾ ਲੰਗਰ ਲਾਇਆ, ਜਿਸ ਵਿੱਚ ਇਨ੍ਹਾਂ ਨੌਜਵਾਨਾਂ ਨੇ ਦਸਤਾਰ ਦਰਬਾਰ ਨਾਂਅ ਹੇਠ ਸਾਂਝੇ ਤੌਰ ਉੱਤੇ ਦਸਤਾਰਾਂ ਦੇ ਲੰਗਰ ਲਾਏ। ਸਿੱਖ ਵਿਰਸਾ ਕੌਂਸਲ ਅਤੇ ਯੂਨਾਈਟਿਡ ਸਿੱਖਸ ਵੱਲੋਂ ਲਾਏ ਗਏ, ਇਸ ਦਸਤਾਰ ਦਰਬਾਰ ਵਿੱਚ ਪੰਜਾਬ ਭਰ ਤੋਂ ਨੌਜਵਾਨ ਦਸਤਾਰ ਕੋਚ ਪਹੁੰਚੇ ਅਤੇ 150 ਦੇ ਕਰੀਬ ਲੋਕਾਂ ਨੇ ਦਸਤਾਰ ਸਜਾਉਣ ਦਾ ਪ੍ਰਣ ਲੈ ਕੇ ਦਸਤਾਰਾਂ ਸਜਾਈਆਂ। ਇਸ ਮੌਕੇ ਸਿੱਖ ਵਿਰਸਾ ਕੌਂਸਲ ਦੇ ਆਗੂ ਜਸਵੀਰ ਸਿੰਘ ਨੇ ਦੱਸਿਆ ਕਿ 40 ਮੁਕਤਿਆਂ ਦੀ ਪਾਵਨ ਪਵਿੱਤਰ ਧਰਤੀ ਤੇ ਲੱਗਣ ਵਾਲੇ ਇਸ ਮਾਘੀ ਮੇਲੇ ਦੀ ਅਹਿਮੀਅਤ ਅਤੇ ਇਤਿਹਾਸ ਨੂੰ ਢੋਲ-ਢਮੱਕੇ ਅਤੇ ਹੋਰ ਰੌਲੇ-ਗੋਲੇ ਹੇਠ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜਿਹੇ ਵਿੱਚ ਉਨ੍ਹਾਂ ਵੱਲੋਂ ਇੱਕ ਛੋਟਾ ਜਾਂ ਉਪਰਾਲਾ ਕਰਕੇ ਲੋਕਾਂ ਨੂੰ ਦਸਤਾਰ ਦੀ ਅਹਿਮੀਅਤ ਦੱਸ ਕੇ ਦਸਤਾਰ ਸਜਾਉਣ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਇਸ ਮੌਕੇ ਯੂਨਾਈਟਿਡ ਸਿੱਖਸ ਦੇ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਇਹ ਦਸਤਾਰ ਦਰਬਾਰ ਦਾ ਲੰਗਰ ਹਰ ਸਾਲ ਲਗਾਇਆ ਜਾਂਦਾ ਹੈ ਅਤੇ ਸਾਨੂੰ ਉਮੀਦ ਨਹੀਂ ਸੀ ਕਿ ਨਵੇਂ ਲੋਕ ਵੱਧ ਤੋਂ ਵੱਧ ਦਸਤਾਰ ਸਜਾਉਣ ਦਾ ਪ੍ਰਣ ਲੈ ਕੇ ਦਸਤਾਰਾਂ ਸਜਾਉਣਗੇ ਅਤੇ ਸਿਖਲਾਈ ਲੈਣਗੇ ਸਾਡੇ ਵੱਲੋਂ ਉਨ੍ਹਾਂ ਨੂੰ ਇਹ ਦਸਤਾਰਾਂ ਪ੍ਰੇਮ ਸਰੂਪ ਭੇਟ ਵਿੱਚ ਦਿੱਤੀਆਂ ਜਾ ਰਹੀਆਂ ਹਨ।

ABOUT THE AUTHOR

...view details