ਬੰਦ ਪਏ ਸਕੂਲ ਖੋਲ੍ਹਣ ਲਈ ਨੌਜਵਾਨ ਚੇਤਨਾ ਸੱਥ ਨੇ ਚਲਾਈ ਹਸਤਾਖ਼ਰ ਮੁਹਿੰਮ - launched by Youth Awareness Society
ਫਰੀਦਕੋਟ : ਪੰਜਾਬ 'ਚ ਬੰਦ ਪਏ ਸਕੂਲਾਂ ਨੂੰ ਖੁਲ੍ਹਵਾਉਣ ਲਈ ਲਗਾਤਾਰ ਮਾਮਲਾ ਭਖਦਾ ਜਾ ਰਿਹਾ ਹੈ। ਇਸੇ ਤਹਿਤ ਫਰੀਦਕੋਟ 'ਚ ਨੌਜਵਾਨ ਚੇਤਨਾ ਸੱਥ ਵੱਲੋਂ ਘੰਟਾ ਘਰ ਚੌਕ 'ਚ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਸਕੂਲ ਖੋਲ੍ਹਣ ਕਿਉਂਕਿ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਚੇਤਨਾ ਸੱਥ ਦੇ ਆਗੂ ਲਵਪ੍ਰੀਤ ਅਤੇ ਅਮਨਦੀਪ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਸਕੂਲ ਬੰਦ ਪਏ ਹੋਏ ਹਨ ਅਤੇ ਦੂਜੇ ਪਾਸੇ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ। ਸਰਕਾਰਾਂ ਵੱਲੋਂ ਸਕੂਲਾਂ ਨੂੰ ਖੋਲ੍ਹਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਹਸਤਾਖ਼ਰ ਮੁਹਿੰਮ ਸ਼ੁਰੂ ਕੀਤੀ ਗਈ ਹੈ।