ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਐਕਸ਼ਨ ਮੂਡ ‘ਚ - Rabia Sidhu
ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਹੁਣ ਐਕਸ਼ਨ ਮੂਡ ‘ਚ ਨਜ਼ਰ ਆ ਰਹੀ ਹੈ। ਰਾਬੀਆ ਸਿੱਧੂ ਵੱਲੋਂ ਆਪਣੇ ਪਿਤਾ ਦੀ ਗੈਰਹਾਜ਼ਰੀ ਵਿੱਚ ਵਿਧਾਨ ਸਭਾ ਹਲਕਾ ਪੂਰਬੀ ਦੀ ਕਮਾਂਡ ਸੰਭਾਲ ਲਈ ਗਈ ਹੈ। ਹਲਕੇ ‘ਚ ਪੈਂਡਿੰਗ ਪਏ ਵਿਕਾਸ ਕਾਰਜਾਂ ਦਾ ਉਦਘਾਟਨ ਹੁਣ ਰਾਬੀਆ ਸਿੱਧੂ ਵੱਲੋਂ ਕੀਤਾ ਗਿਆ ਹੈ। ਇਸਦੇ ਚੱਲਦੇ ਹੀ ਉਹ ਪੂਰਬੀ ਹਲਕੇ ਦੇ ਵੇਰਕਾ ਇਲਾਕੇ ‘ਚ ਪਹੁੰਚੇ ਅਤੇ ਉੱਥੇ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ।ਇਸ ਮੌਕੇ ਕਾਂਗਰਸ ਆਗੂ ਹਰਪਾਲ ਸਿੰਘ ਹੁੰਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵਿਕਾਸ ਕਾਰਜ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦਿਨੇਸ਼ ਬੱਸੀ ਵੱਲੋਂ ਰੋਕੇ ਗਏ ਸਨ ਅਤੇ ਹੁਣ ਦਿਨੇਸ਼ ਬੱਸੀ ਦੇ ਬਦਲੇ ਜਾਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਵੀ ਐਕਸ਼ਨ ਮੂਡ ‘ਚ ਹਨ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਲਾਕੇ ਵਿਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ।