ਸਿੱਧੂ ਦੇ ਜਲੰਧਰ ਪਹੁੰਚਣ 'ਤੇ ਕਾਂਗਰਸੀਆਂ ਵੱਲੋਂ ਭਰਵਾਂ ਸਵਾਗਤ - ਸਿੱਧੂ ਦੇ ਜਲੰਧਰ ਪਹੁੰਚਣ
ਜਲੰਧਰ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੰਗਲਵਾਰ ਨੂੰ ਪਹਿਲੀ ਵਾਰ ਜਲੰਧਰ ਪਹੁੰਚੇ। ਹਾਲਾਂਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਂਦੇ ਹੋਏ ਜਲੰਧਰ ਉਹ ਮਹਿਜ਼ ਕੁੱਝ ਪਲਾਂ ਵਾਸਤੇ ਹੀ ਰੁਕੇ, ਪਰ ਇਸ ਦੌਰਾਨ ਕਾਂਗਰਸੀ ਪ੍ਰਧਾਨ ਅਵਤਾਰ ਹੈਨਰੀ ਅਤੇ ਉਨ੍ਹਾਂ ਦੇ ਕਾਰਜ ਕਰਤਾਵਾਂ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਨਵਜੋਤ ਸਿੰਘ ਸਿੱਧੂ ਆਪਣੀ ਕਾਰ ਤੋਂ ਬਾਹਰ ਤਾਂ ਨਹੀਂ ਆਏ ਪਰ ਕਾਰ ਦੀ ਛੱਤ ਤੋਂ ਬਾਹਰ ਆ ਕੇ ਸਾਰੇ ਨੇਤਾਵਾਂ ਅਤੇ ਕਾਰਜ ਕਰਤਾਵਾਂ ਦਾ ਧੰਨਵਾਦ ਕੀਤਾ। ਨਵਜੋਤ ਸਿੰਘ ਸਿੱਧੂ ਦੇ ਜਲੰਧਰ ਰੁੱਕਣ ਬਾਰੇ ਜਲੰਧਰ ਵਿਖੇ ਜਲੰਧਰ ਉੱਤਰ ਦੇ ਵਿਧਾਇਕ ਅਵਤਾਰ ਸਿੰਘ ਸੰਘੇੜਾ ਨੇ ਉਨ੍ਹਾਂ ਦਾ ਸੁਆਗਤ ਕੀਤਾ, ਅਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਪੂਰੀ ਕਾਂਗਰਸ ਟੀਮ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਖੁਦ ਵੀ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਤੇ ਹਾਈਕਮਾਨ ਦਾ ਧੰਨਵਾਦ ਕੀਤਾ।