ਉਦੇਕਰਨ ਪਿੰਡ ਦਾ ਰਹਿਣ ਵਾਲਾ ਦੀਪ ਸਿੱਧੂ - Arrest from Zirakpur
ਮੁਕਤਸਰ ਦੇ ਨਜ਼ਦੀਕੀ ਪਿੰਡ ਉਦੇਕਰਨ ਦੇ ਰਹਿਣ ਵਾਲੇ ਸੀ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕਰ ਲਿਆ। ਦੀਪ ਸਿੱਧੂ ਦਾ ਜਨਮ ਉਦੇਕਰਨ ਪਿੰਡ ਵਿੱਚ ਹੋਇਆ। ਦੀਪ ਸਿੱਧੂ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਪਿਤਾ ਗਿੱਦੜਬਾਹਾ ਚਲੇ ਗਏ ਕਿਉਂਕਿ ਉਸ ਦੇ ਪਿਤਾ ਵਕੀਲ ਸਨ ਜੋ ਗਿੱਦੜਬਾਹਾ ਵਿੱਚ ਪ੍ਰੈਕਟਿਸ ਕਰਦੇ ਸਨ। ਉਸ ਤੋਂ ਬਾਅਦ ਉਸ ਦਾ ਪਰਿਵਾਰ ਬਠਿੰਡਾ ਚਲਾ ਗਿਆ । ਦੀਪ ਸਿੱਧੂ ਤੇ ਇਲਜ਼ਾਮ ਹਨ ਕਿ 26 ਜਨਵਰੀ ਵਾਲੇ ਦਿਨ ਕਿਸਾਨ ਅੰਦੋਲਨ ਦੌਰਾਨ ਭੜਕਾਉ ਭਾਸ਼ਨ ਦੇ ਕੇ ਨੌਜਵਾਨਾਂ ਨੂੰ ਭੜਕਾਇਆ ਅਤੇ ਉਸ ਤੇ ਤਿਰੰਗੇ ਦਾ ਅਪਮਾਨ ਕਰਨ ਦੇ ਮਾਮਲੇ ਚ ਦੇਸ਼ ਧਿਰੋਹ ਦਾ ਮਾਮਲਾ ਦਰਜ ਹੋ ਗਿਆ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ।