ਬਿਨ੍ਹਾਂ ਮਿਹਨਤ ਦੇ ਸਰਕਾਰੀ ਸਹੂਲਤਾਂ ਚਾਹੁੰਦੇ ਨੇ ਸਿੱਧੂ : ਸੁਖਬੀਰ ਬਾਦਲ
ਫਿਰੋਜ਼ਪੁਰ ਤੋਂ ਸਾਂਸਦ ਬਣਨ ਤੋਂ ਬਾਅਦ ਸੁਖਬੀਰ ਬਾਦਲ ਸੂਬੇ ਦੇ ਮਾਲਵਾ ਖ਼ੇਤਰ ਦੇ ਜ਼ਿਲ੍ਹਿਆਂ 'ਚ ਦੌਰਾ ਕਰਨ ਪੁਜੇ। ਇਥੇ ਉਨ੍ਹਾਂ ਲੋਕਸਭਾ ਚੋਣਾਂ ਦੀ ਜਿੱਤ ਲਈ ਲੋਕਾਂ ਦਾ ਧੰਨਵਾਦ ਕੀਤਾ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਸੂਬੇ ਦੀ ਸੱਮਸਿਆਵਾਂ ਤੋਂ ਨਿਜੱਠਣ ਵਿੱਚ ਪੂਰੀ ਤਰ੍ਹਾਂ ਫੇਲ ਦੱਸਿਆ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਮਾਮਲੇ ਉੱਤੇ ਬੋਲਦੇ ਕਿਹਾ ਕਿ ਸਿੱਧੂ ਬਿਨ੍ਹਾਂ ਕੰਮ ਕੀਤੇ ਸਾਰੀ ਹੀ ਸਰਕਾਰੀ ਸਹੂਲਤਾਂ ਲੈਂਣਾ ਚਾਹੁੰਦੇ ਹਨ। ਇਸ ਲਈ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਸੌਂਪਿਆ ਹੈ।