'ਝਗੜਾਲੂ ਕਿਸਮ ਦੇ ਇਨਸਾਨ ਹਨ ਸਿੱਧੂ': ਤਰੁਣ ਚੁੱਘ - Sidhu is a quarrelsome man Tarun Chugh
ਨਵੀਂ ਦਿੱਲੀ: ਪੰਜਾਬ ਵਿੱਚ ਬਹੁਤ ਸਮੇਂ ਤੋਂ ਚੱਲ ਘਮਸਾਣ ਤੋਂ ਬਾਅਦ ਸਿੱਧੂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਜਿਸ ਤੇ ਵਾਰ ਕਰਦੇ ਹੋਏ ਬਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਅੱਧਾ ਦਰਜਨ ਤੋਂ ਵੱਧ ਪ੍ਰੈਜ਼ੀਡੈਂਟ ਪੰਜਾਬ ਦੇ ਬਣਾਏ ਹਨ। ਉਨ੍ਹਾਂ ਨੇ ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੇ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਮੁੰਨੀ ਤੋਂ ਵੀ ਜਿਆਦਾ ਬਦਨਾਮ ਹੋ ਗਈ ਹੈ। ਇਹ ਕਾਂਗਰਸ ਨੇ ਸਿੱਧੂ ਨੂੰ ਪ੍ਰਧਾਨ ਬਣਾ ਕੇ ਸਿੱਧ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਤੇ ਸਿੱਧੂ ਮਿਲ ਕੇ ਕਮੇਡੀ ਸਰਕਾਰ ਚਲਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕਿਸੇ ਤੇ ਵਿਸ਼ਵਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਹੁਤ ਹੀ ਝਗੜਾਲੂ ਕਿਸਮ ਦੇ ਇਨਸਾਨ ਹਨ ਅਤੇ ਕਮੇਡੀ ਸਰਕਸ ਕਰਨਾ ਜਾਣਦੇ ਹਨ। ਉਨ੍ਹਾਂ ਸਿੱਧੂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਇਹ ਸਭ ਕੁਰਸੀ ਦਾ ਖੇਲ ਸੀ ਕਿੱਥੇ ਗਿਆ ਡਰੱਗ ਦਾ ਮੁੱਦਾ ਅਤੇ ਕਿੱਥੇ ਗਿਆ ਬਰਗਾੜੀ ਮੁੱਦਾ ਜਿਸ ਵਿੱਚ ਤੁਸੀਂ ਕਹਿੰਦੇ ਸੀ ਵੀ ਕੈਪਟਨ ਪੂਰੀ ਤਰ੍ਹਾਂ ਫੇਲ ਹੈ। ਕੀ ਪ੍ਰਧਾਨ ਬਦਲਨਾ ਹੀ ਮੁੱਦਾ ਸੀ।