ਸਿੱਧੂ ਵਾਇਰਲ ਵੀਡੀਓ 'ਤੇ ਮੱਚਿਆ ਹੜਕੰਪ - ਸੀਨੀਅਰ ਲੀਡਰ ਦਲਜੀਤ ਚੀਮਾ
ਚੰਡੀਗੜ੍ਹ : ਨਵਜੋਤ ਸਿੱਧੂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ ਇਸ ਵੀਡੀਓ ਨਾਲ ਮੀਡੀਆਂ 'ਚ ਚਰਚਾਵਾਂ ਭਖੀਆਂ ਹੋਈਆਂ ਹਨ। ਹਾਲਾਂਕਿ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਕਿ ਆਖਿਰ ਸਿੱਧੂ ਨੇ ਬੋਲਿਆ ਕੀ ਹੈ। ਕੁੱਝ ਮੀਡੀਆ ਹਾਊਸ ਇਸ ਵਡਿੀਓ ਨੂੰ ਇੱਕ ਵੱਡੇ ਨੇਤਾ ਦੇ ਪ੍ਰਤੀ ਸਿੱਧੂ ਦੇ ਅਪਸ਼ਬਦ ਦੇ ਰੂਪ ਵਿੱਚ ਚਲਾ ਰਿਹਾ ਹੈ। ਹਾਂਲਾਕਿ ਇਸ ਵੀਡੀਓ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਜਿਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ।