‘ਸਿੱਧੂ ਤੇ ਮੁੱਖ ਮੰਤਰੀ ਚੰਨੀ ਦੀ ਬਣ ਚੁੱਕੀ ਹੈ ਸਹਿਮਤੀ’ - Chairman of the Improvement and Marketing Committee
ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਧਾਰੀਵਾਲ ਵਿੱਚ ਸੰਤਨੀ ਤਰੇਜਾ ਕੈਥੋਲਿਕ ਚਰਚ ਦਾ ਉਦਘਾਟਨ ਕਰਨ ਪਹੁੰਚੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਨਵਜੋਤ ਸਿੰਘ ਸਿੱਧੂ ਕੁਝ ਮੁੱਦਿਆਂ ਨੂੰ ਲੈਕੇ ਇਤਰਾਜ਼ ਸੀ ਜਿਸ ਲਈ ਉਹਨਾਂ ਨੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕੀਤੀ ਹੈ ਅਤੇ ਜਿਆਦਾ ਮੁੱਦਿਆਂ ’ਤੇ ਉਹਨਾਂ ਦੀ ਸਹਿਮਤੀ ਬਣ ਚੁੱਕੀ ਹੈ ਅਤੇ ਇਸ ਮਸਲੇ ਨੂੰ ਜਲਦ ਹਲ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਛੱਡਣ ਦੇ ਫੈਸਲੇ ‘ਤੇ ਬਾਜਵਾ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਫ਼ੈਸਲਾ ਹੈ, ਪਰ ਉਹ ਕਾਂਗਰਸ ਵਿੱਚ ਹੀ ਰਹਿਣਗੇ ਅਤੇ ਬਟਾਲਾ ਵਿੱਚ ਬਾਜਵਾ ਵੱਲੋਂ ਲਗਾਏ ਗਏ ਇਮਰੂਵਮੈਂਟ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਟਾਉਣ ’ਤੇ ਕਿਹਾ ਉਹਨਾਂ ਨੂੰ ਸਮਾਂ ਆਉਣ ’ਤੇ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ।