SI ਹਰਜੀਤ ਸਿੰਘ ਮੈਡੀਕਲ ਜਾਂਚ ਲਈ ਮੁੜ ਪਹੁੰਚੇ PGI - nihang attack on police in patiala
ਚੰਡੀਹੜ੍ਹ: ਪਟਿਆਲਾ 'ਚ ਨਿਹੰਗਾਂ ਦੇ ਹਮਲੇ ਵਿੱਚ ਜ਼ਖਮੀ ਹੋਏ ਸਬ-ਇੰਸਪੈਕਟਰ ਹਰਜੀਤ ਸਿੰਘ ਚੰਡੀਗੜ੍ਹ ਪੀਜੀਆਈ ਵਿੱਚ ਆਪਣੀ ਜਾਂਚ ਕਰਵਾਉਣ ਲਈ ਪਹੁੰਚੇ। ਇਸ ਤੋਂ ਪਹਿਲਾ ਪੀਜੀਆਈ ਵਿੱਚ ਉਨ੍ਹਾਂ ਦੇ ਹੱਥ ਦੇ ਸਫਲ ਅਪ੍ਰੇਸ਼ਨ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਸੀ। ਅੱਜ ਉਹ ਮੁੜ ਆਪਣੀ ਝਾਂਚ ਕਰਵਾਉਣ ਲਈ ਹਸਪਤਾਲ ਵਿੱਚ ਆਏ ਸਨ। ਹਰਜੀਤ ਸਿੰਘ ਮੀਡੀਆ ਨਾਲ ਗੱਲ ਕੀਤੇ ਬਿਨ੍ਹਾਂ ਹੀ ਪਟਿਆਲਾ ਲਈ ਰਵਾਨਾ ਹੋ ਗਏ।