ਫ਼ਾਜ਼ਿਲਕਾ ਦੇ ਪਿੰਡ 'ਚ ਐਸਆਈ ਤੇ ਆਂਗਨਵਾੜੀ ਵਰਕਰਾਂ ਨੇ ਪਿੰਡ ਵਾਸੀਆਂ ਨੂੰ ਵੰਡੇ ਮਾਸਕ ਅਤੇ ਸੈਨੇਟਾਈਜ਼ਰ
ਫ਼ਾਜ਼ਿਲਕਾ: ਕੋਰੋਨਾ ਮਹਾਂਮਾਰੀ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ ਪਿੰਡ ਤਾਜ਼ਾ ਪੱਟੀ 'ਚ ਆਂਗਨਵਾੜੀ ਵਰਕਰਾਂ ਤੇ ਐਸਆਈ ਰਜਨਪ੍ਰੀਤ ਕੌਰ ਨੇ ਲੋਕਾਂ ਨੂੰ ਸਾਮਕ ਤੇ ਸੈਨੇਟਾਈਜ਼ਰ ਵੰਡਿਆ। ਆਂਗਨਵਾੜੀ ਵਰਕਰ ਹਰਮਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਸੂਬਾ ਸਰਕਾਰ ਨੇ ਲੋਕਾਂ ਨੂੰ ਮਾਸਕ ਤੇ ਸ਼ੋਸ਼ਲ ਦੂਰੀ ਬਣਾ ਕੇ ਰੱਖਣ ਦੀ ਹਿਦਾਇਤ ਦਿੱਤੀ ਹੈ ਜਿਸ ਦੌਰਾਨ ਉਨ੍ਹਾਂ ਵੱਲੋਂ ਤਾਜ਼ਾ ਪੱਟੀ ਪਿੰਡ 'ਚ ਲੋਕਾਂ ਨੂੰ ਮਾਸਕ ਦਿੱਤੇ ਗਏ ਹਨ। ਲੋਕਾਂ ਨੇ ਆਂਗਨਵਾੜੀ ਵਰਕਰਾਂ ਦਾ ਧੰਨਵਾਦ ਕੀਤਾ ਤੇ ਉੁਨ੍ਹਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ।