ਸਮਾਜ ਸੇਵੀ ਸੰਸਥਾ ਨੇ ਅਵਾਰਾ ਪਸੂਆਂ ਦੇ ਗਲਾਂ 'ਚ ਰਿਫ਼ਲੈਕਟਰ ਪਾਏ - ਜੈਤੋ ਦੇ ਡੀਐਸਪੀ ਸੁਰਿੰਦਰਪਾਲ
ਫਰੀਦਕੋਟ: ਜੈਤੋ ਦੀ ਉੱਘੀ ਸਮਾਜ ਸੇਵੀ ਸੰਸਥਾ ਸ੍ਰੀ ਕੈਲਾਸਪਤੀ ਲੰਗਰ ਸੇਵਾ ਸਮਿਤੀ ਅਤੇ ਡੀ.ਐਸ.ਪੀ ਜੈਤੋ ਸੁਰਿੰਦਰਪਾਲ ਜੀ ਦੀ ਰਹਿਨੁਮਾਈ ਹੇਠ ਜੈਤੋ ਵਿਖੇ ਆਵਾਰਾ ਘੁੰਮ ਰਹੇ ਪਸੂਆਂ ਅਤੇ ਟਰੈਕਟਰ ਟ੍ਰਾਲੀਆਂ ਦੇ ਰਿਫ਼ਲੈਕਟਰ ਲਗਾਏ ਗਏ, ਇਹ ਰਿਫ਼ਲੈਕਟਰ ਜੈਤੋ ਅਨਾਜ ਮੰਡੀ ਵਿੱਚ ਬੈਠੇ ਪਸੂਆਂ ਦੇ ਅਤੇ ਬੱਸ ਸਟੈਂਡ ਨਜ਼ਦੀਕ ਟਰੈਕਟਰ ਟ੍ਰਾਲੀਆਂ ਨੂੰ ਰੋਕ ਕੇ ਉਹਨਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਡੀ.ਐਸ.ਪੀ ਸੁਰਿੰਦਰਪਾਲ ਨੇ ਕਿਹਾ ਕਿ ਧੂੰਦਾਂ ਦੇ ਦਿਨ ਵਿੱਚ ਇਹ ਬਹੁਤ ਹੀ ਮਹਾਨ ਕੰਮ ਹੈ, ਜਿਸ ਕਰਕੇ ਧੁੰਦ ਵਿੱਚ ਕੁੱਝ ਵੀ ਦਿਖਾਈ ਨਹੀਂ ਦਿੰਦਾ, ਜਿਸ ਨਾਲ ਜਾਨੀ ਮਾਲੀ ਤੇ ਪਸੂਆਂ ਦਾ ਵੀ ਨੁਕਸਾਨ ਹੁੰਦਾ ਹੈ। ਇਸ ਲਈ ਮੈਂ ਇਸ ਸੰਸਥਾ ਦਾ ਧੰਨਵਾਦ ਕਰਦਾ ਹਾਂ, ਜਿੰਨਾ ਨੇ ਇਹ ਉਪਰਾਲਾ ਕੀਤਾ ਤੇ ਮੈਂ ਆਸ ਕਰਦਾ ਹਾਂ ਕਿ ਇਹ ਸੰਸਥਾ ਹਮੇਸਾ ਹੀ ਸਮਾਜ ਭਲਾਈ ਦੇ ਕੰਮ ਕਰਦੀ ਰਹੇ।