ਕੀ ਦਰਬਾਰ ਸਾਹਿਬ ਅੰਦਰ ਮੋਬਾਈਲ 'ਤੇ ਲੱਗੇਗੀ ਰੋਕ ? - mobile is prohibited in Darbar sahib
ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਸਿੱਖ ਧਰਮ ਵਿੱਚ ਮੱਕੇ ਵਾਂਗ ਰੁਤਬਾ ਰੱਖਦਾ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿਸ ਤਰੀਕੇ ਨੌਜਵਾਨਾਂ ਵੱਲੋਂ ਵੀਡੀਓ ਬਣਾ ਕੇ ਉਸ ਉੱਤੇ ਮੋਬਾਇਲ ਐੱਪ ਟਿੱਕ-ਟਾਕ ਰਾਹੀਂ ਅਸ਼ਲੀਲ ਗਾਣੇ ਲਾ ਕੇ ਪੋਸਟਾਂ ਕੀਤੀਆਂ ਜਾ ਰਹੀਆਂ ਹਨ। ਉਸ ਨੇ ਨਾ ਸਿਰਫ਼ ਸਿੱਖ ਸੰਗਤ ਅੰਦਰ ਰੋਸ ਪੈਦਾ ਕੀਤਾ ਹੈ। ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕਿਉਂ ਨਾ ਦਰਬਾਰ ਸਾਹਿਬ ਅੰਦਰ ਮੋਬਾਇਲ ਲਿਜਾਣ ਉੱਤੇ ਪਾਬੰਦੀ ਲਾ ਦਿੱਤੀ ਜਾਵੇ।
Last Updated : Feb 8, 2020, 11:41 PM IST