ਸਿਹਤ ਵਿਭਾਗ 'ਚ ਮੁਲਾਜ਼ਮਾਂ ਦੀ ਘਾਟ ਸਾਲ ਦੇ ਅੰਤ 'ਚ ਹੋਵੇਗੀ ਪੂਰੀ: ਸਿਹਤ ਮੰਤਰੀ - ਸਿਹਤ ਵਿਭਾਗ ਵਿੱਚ ਮੁਲਾਜ਼ਮਾਂ ਦੀ ਘਾਟ
ਚੰਡੀਗੜ੍ਹ: ਪੰਜਾਬ ਦੇ ਸਿਹਤ ਵਿਭਾਗ ਵਿੱਚ ਮੁਲਾਜ਼ਮਾਂ ਦੀ ਘਾਟ ਨੂੰ ਦੂਰ ਕਰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਸਾਲ ਦੇ ਅੰਤ ਤੱਕ ਚਾਰ ਹਜ਼ਾਰ ਮੁਲਾਜ਼ਮ ਆਪਣੀ ਜੁਆਇਨਿੰਗ ਕਰ ਲੈਣਗੇ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਉੱਤੇ 50 ਲੈਬ ਟੈਕਨੀਸ਼ਨਾਂ ਤੋਂ ਇਲਾਵਾ 51 ਵਾਰਡ ਅਟੈਂਡੈਂਟ ਅਤੇ 5 ਕਲਰਕਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੀ ਡਿਊਟੀ ਦੌਰਾਨ ਮੌਤ ਹੋਣ ਤੋਂ ਬਾਅਦ 'ਤੇ ਨਿਯੁਕਤੀ ਪੱਤਰ ਵੰਡਣ ਸਮੇਂ ਕੀਤਾ। ਸਿਹਤ ਮੰਤਰੀ ਨੇ ਇਸ ਮੌਕੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਕਿ ਉਹ ਮਰੀਜ਼ਾਂ ਨੂੰ ਦਵਾਈ ਭਾਵੇਂ ਬਾਅਦ ਵਿੱਚ ਦੇਣ ਪਰ ਉਨ੍ਹਾਂ ਨਾਲ ਚੰਗੇ ਢੰਗ ਨਾਲ ਗੱਲਬਾਤ ਜ਼ਰੂਰ ਕਰਨ ਕਿਉਂਕਿ ਬਹੁਤ ਵਾਰ ਕਈ ਮਰੀਜ਼ਾਂ ਨੂੰ ਦਵਾਈ ਤੋਂ ਜ਼ਿਆਦਾ ਦੁਆ ਦੀ ਲੋੜ ਹੁੰਦੀ ਹੈ।