ਲੌਕਡਾਉਨ ਦੌਰਾਨ ਦੁਕਾਨਦਾਰਾਂ ਨੇ ਕੀਤੀਆਂ ਸਮੇਂ ਸਿਰ ਦੁਕਾਨਾਂ ਬੰਦ, ਗਾਹਕਾਂ ਦੀ ਰਹੀ ਕਮੀ - ਪੰਜਾਬ ਵਿੱਚ ਲੌਕਡਾਊਨ
ਸ੍ਰੀ ਫ਼ਤਿਹਗੜ੍ਹ ਸਾਹਿਬ: ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਲੌਕਡਾਊਨ ਸ਼ਨੀਵਾਰ ਤੇ ਐਤਵਾਰ ਨੂੰ ਲਗਾਇਆ ਗਿਆ, ਜਿਸ ਦੇ ਤਹਿਤ ਸ਼ਨੀਵਾਰ ਨੂੰ ਦੁਕਾਨਾਂ ਸ਼ਾਮ ਦੇ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਤੇ ਐਤਵਾਰ ਵਾਲੇ ਦਿਨ ਦੁਕਾਨਾਂ ਬੰਦ ਰਹਿਣ ਗਈਆਂ। ਇਸ ਮੌਕੇ ਦੁਕਾਨਦਾਰਾਂ ਵੱਲੋਂ 5 ਵਜੇ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਦੇ ਦਿਨ ਗਾਹਕਾਂ ਦੀ ਕਾਫ਼ੀ ਕਮੀ ਰਹੀ ਹੈ।