ਆਨਲਾਈਨ ਵਿਕਰੀ ਕਾਰਨ ਦੁਕਾਨਦਾਰ ਪਰੇਸ਼ਾਨ - ਤਿਉਹਾਰਾਂ ਦਾ ਸੀਜ਼ਨ
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਜ਼ਾਰਾਂ ਵਿੱਚ ਰੌਣਕਾਂ ਵੱਧ ਜਾਂਦੀਆਂ ਸਨ, ਉੱਥੇ ਹੀ, ਹੁਣ ਦੇ ਸਮੇਂ ਵਿੱਚ ਵਾਧੂ ਚਲਨ ਆਨਲਾਈਨ ਖ਼ਰੀਦਦਾਰੀ ਦਾ ਹੋ ਗਿਆ ਹੈ। ਇਸ ਕਾਰਨ ਦੁਕਾਨਦਾਰਾਂ ਅਤੇ ਛੋਟੇ ਵਪਾਰੀ ਬੇਹਦ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਪਹਿਲਾਂ ਬਜ਼ਾਰਾਂ ਵਿੱਚ ਜ਼ਿਆਦਾ ਚਹਿਲ-ਪਹਿਲ ਹੁੰਦੀ ਸੀ। ਉਨ੍ਹਾਂ ਨੂੰ ਵੱਧੀਆ ਮੁਨਾਫੇ ਦੀ ਉਡੀਕ ਹੁੰਦੀ ਸੀ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਦੀਵਾਲੀ ਉੱਤੇ ਮੰਦੀ ਦਾ ਪ੍ਰਭਾਵ ਹੈ ਅਤੇ ਆਨਲਾਈਨ ਵਿਕਰੀ ਕਾਰਨ ਉਨ੍ਹਾਂ ਦੇ ਸਮਾਨ ਦੀ ਵਿਕਰੀ ਘੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਸ਼ਾਪਿੰਗ ਵੈਬਸਾਈਟਸ ਦੇ ਕਾਰਨ ਬਹੁਤੇ ਲੋਕਾਂ ਦਾ ਰੁਝਾਨ ਆਨਲਾਈਨ ਖ਼ਰੀਦਦਾਰੀ ਵੱਲ ਵੱਧ ਗਿਆ ਹੈ, ਜੋ ਕਿ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਕਾਰਨ ਦੁਕਾਨਦਾਰਾਂ ਵਿੱਚ ਨਾਰਾਸ਼ਾਂ ਦਾ ਮਾਹੌਲ ਹੈ। ਇਸ ਮੌਕੇ ਖ਼ਰੀਦਦਾਰੀ ਕਰਨ ਆਏ ਕੁੱਝ ਲੋਕਾਂ ਦਾ ਕਹਿਣਾ ਹੈ ਪਿਛਲੇ ਕੁੱਝ ਸਾਲਾਂ ਤੋਂ ਤਿਉਹਾਰ ਦੇ ਮੌਕੇ 'ਤੇ ਬਜ਼ਾਰਾਂ ਵਿੱਚ ਭੀੜ ਘੱਟ ਹੁੰਦੀ ਜਾ ਰਹੀ ਹੈ।