ਦੀਵਾਲੀ ਮੌਕੇ ਮਿੱਟੀ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੇ ਸੁਣਿਆ ਆਪਣਾ ਦੁੱਖੜਾ - ਦੀਵਾਲੀ ਦੇ ਤਿਉਹਾਰ
ਚੰਡੀਗੜ੍ਹ: ਜਿੱਥੇ ਦੀਵਾਲੀ ਦੇ ਤਿਉਹਾਰ ਦੇ ਮੌਕੇ 'ਤੇ ਲੋਕਾਂ ਦੇ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਚੰਡੀਗੜ੍ਹ ਦੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ ਤੋਂ ਬਾਅਦ ਵੀ ਦੁਕਾਨਾਂ ਵਿੱਚ ਗ੍ਰਾਹਕ ਵੇਖਣ ਨੂੰ ਨਹੀਂ ਮਿਲ ਰਹੇ ਹਨ। ਪਰ ਜੇਕਰ ਗੱਲ ਕੀਤੀ ਜਾਵੇ ਤਾਂ ਮਿੱਟੀ ਦੇ ਦੀਵੇ, ਭਾਂਡੇ ਤੇ ਹੋਰ ਸਮਾਨ ਖਰੀਦਣ ਵਾਲੇ ਲੋਕ ਘੱਟ ਹੀ ਦਿਖਾਈ ਦੇ ਰਹੇ ਹਨ। ਮਿੱਟੀ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਸਭ ਚਾਇਨਾ ਦੇ ਬਣੇ ਹੋਏ ਸਮਾਨ ਕਰਕੇ ਹੀ ਹੈ। ਕਿਉਂਕਿ ਲੋਕੀ ਚਾਇਨਾ ਦੇ ਬਣੇ ਸਮਾਨ ਖਰੀਦਣ ਦੇ ਜ਼ਿਆਦਾ ਚਾਹਵਾਨ ਹਨ। ਜਿਸ ਕਰਕੇ ਦੇ ਸਮਾਨ ਦੀ ਖਰੀਦ ਵਿੱਚ ਬਹੁਤ ਜ਼ਿਆਦਾ ਕਮੀ ਹੈ।