ਰਾਏਕੋਟ ਵਿਖੇ ਹਾਫ ਲਾਕਡਾਊਨ ਖਿਲਾਫ਼ ਦੁਕਾਨਦਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ - ਲਾਕਡਾਊਨ
ਰਾਏਕੋਟ: ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੇ ਕੇਸ ਦਿਨੋ ਦਿਨ ਵੱਧਦੇ ਜਾ ਰਹੇ ਹਨ।ਇਸ ਦੌਰਾਨ ਸਰਕਾਰ ਨੇ ਲਾਕਡਾਊਨ ਲਗਾਇਆ ਹੋਇਆ ਹੈ।ਰਾਏਕੋਟ ਵਿਖੇ ਦੁਕਾਨਦਾਰਾਂ ਵੱਲੋਂ ਸਰਕਾਰ ਦੇ ਇਸ ਲਾਕਡਾਊਨ ਦਾ ਵਿਰੋਧ ਕੀਤਾ ਗਿਆ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ।ਪ੍ਰਦਰਸ਼ਨਕਾਰੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਧੂਰਾ ਲਾਕਡਾਊਨ ਲਗਾਇਆ ਗਿਆ ਹੈ। ਜਿਸ ਦੌਰਾਨ ਸਿਰਫ ਕੱਪੜੇ, ਮਨਿਆਰੀ, ਜੁੱਤੀਆਂ, ਕਿਤਾਬਾਂ ਆਦਿ ਕੁੱਝ ਕੁ ਵਪਾਰਕ ਅਦਾਰਿਆਂ ਦੀਆਂ ਦੁਕਾਨਾਂ ਨੂੰ ਬੰਦ ਰੱਖਿਆ ਗਿਆ ਹੈ।ਜਦਕਿ ਕਰਿਆਨਾ, ਮੈਡੀਕਲ, ਸਬਜੀਆਂ ਆਦਿ ਵਪਾਰਕ ਅਦਾਰਿਆਂ ਦੀਆਂ ਦੁਕਾਨਾਂ ਨੂੰ ਖੋਲ੍ਹ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਖੁੱਲ੍ਹਣ ਨਾਲ ਹੀ ਕੋਰੋਨਾ ਹੁੰਦਾ ਹੈ, ਜਦਕਿ ਕਰਿਆਨਾ,ਮੈਡੀਕਲ ਸਟੋਰ ਆਦਿ ਖੁੱਲਣ ਨਾਲ ਕੋਰੋਨਾ ਨਹੀਂ ਹੁੰਦਾ।