ਦੁਕਾਨਦਾਰ ਤੇ ਸ਼ਹਿਰ ਵਾਸੀਆਂ ਨੇ ਰਿਲਾਇੰਸ ਕੰਪਨੀ ਦੇ ਮਾਲ ਕਰਵਾਏ ਬੰਦ - city dwellers shuts Reliance Trend Mall
ਫ਼ਿਰੋਜ਼ਪੁਰ: ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਹਰ ਜਗ੍ਹਾ 'ਤੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਏ ਜਾ ਰਹੇ ਕਾਰੋਬਾਰ ਨੂੰ ਠੱਪ ਕਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਤਾਲੇ ਲਗਾਏ ਜਾ ਰਹੇ ਹਨ। ਕਾਰਪੋਰੇਟ ਘਰਾਣਿਆਂ ਨਾਲ ਜੁੜੇ ਸਾਰੇ ਕਾਰੋਬਾਰਾਂ 'ਤੇ ਤਾਲੇ ਲਗਾਏ ਗਏ। ਇਸ ਤਹਿਤ ਪੈਟਰੋਲ ਪੰਪ, ਮਾਲ, ਸ਼ਾਪਿੰਗ ਸੈਂਟਰ ਬੰਦ ਕਰਵਾਏ ਗਏ। ਇਸੇ ਤਰ੍ਹਾਂ ਜ਼ੀਰਾ ਵਿੱਚ ਚੱਲ ਰਿਹਾ ਰਿਲਾਇੰਸ ਕੰਪਨੀ ਦੇ ਟ੍ਰੈਂਡ ਮਾਲ ਨੂੰ ਜ਼ੀਰਾ ਸ਼ਹਿਰ ਵਾਸੀਆਂ ਅਤੇ ਜੌਹਲ ਨਗਰ ਦੇ ਦੁਕਾਨਦਾਰਾਂ ਨੇ ਮਿਲ ਕੇ ਬੰਦ ਕਰਵਾਇਆ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਇਸ ਨੂੰ ਬਿੱਲ ਰੱਦ ਹੋਣ ਤੱਕ ਨਾ ਖੋਲ੍ਹਿਆ ਜਾਵੇ।