ਦੁਕਾਨਦਾਰ ਨੇ ਆਪਣੇ ਹੀ ਦੁਕਾਨ ਅੰਦਰ ਫਾਹਾ ਲਾ ਕੀਤੀ ਖੁਦਕੁਸ਼ੀ
ਜਲੰਧਰ: ਜਲੰਧਰ ਦੇ ਪ੍ਰਤਾਪ ਬਾਗ 'ਚ ਇੱਕ ਦੁਕਾਨਦਾਰ ਵਲੋਂ ਆਪਣੀ ਹੀ ਦੁਕਾਨ ਅੰਦਰ ਫਾਹਾ ਲਾ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਜਤਿੰਦਰ ਕੁਮਾਰ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਕਿ ਨੌਜਵਾਨ ਨਸ਼ੇ ਦਾ ਆਦੀ ਸੀ ਤੇ ਕਈ ਮਾਮਲੇ ਦਰਜ ਸੀ, ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ। ਪੁਲਿਸ ਦਾ ਕਹਿਣਾ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।