ਜਲੰਧਰ ਵਿਖੇ ਪੀਣ ਵਾਲੇ ਪਾਣੀ 'ਚ ਗੰਦਗੀ ਨੂੰ ਲੈ ਕੇ ਦੁਕਾਨਦਾਰਾਂ ਦਾ ਧਰਨਾ - ਪੀਣ ਵਾਲਾ ਗੰਦਾ ਪਾਣੀ
ਜਲੰਧਰ: ਵਾਰਡ ਨੰਬਰ 76 ਵਿੱਚ ਪੈਂਦੇ ਲੈਦਰ ਕੰਪਲੈਕਸ ਰੋਡ ਉੱਤੇ ਸਥਿਤ ਦੁਕਾਨਾਂ ਦੇ ਮਾਲਕਾਂ ਨੇ ਨਗਰ ਨਿਗਮ ਪਹੁੰਚ ਕੇ ਧਰਨਾ ਦਿੱਤਾ। ਦੁਕਾਨਦਾਰਾਂ ਵੱਲੋਂ ਇਹ ਧਰਨਾ ਇਸ ਲਈ ਦਿੱਤਾ ਗਿਆ, ਕਿਉਂਕਿ ਉੱਥੇ ਸੀਵਰੇਜ ਦੀ ਸਮੱਸਿਆ ਹੈ, ਜਿਸ ਕੇ ਉਥੇ ਪੀਣ ਵਾਲੇ ਪਾਣੀ ਵਿੱਚ ਗੰਦਗੀ ਵੀ ਪਹੁੰਚ ਰਹੀ ਹੈ। ਇਸੇ ਨੂੰ ਲੈ ਕੇ ਉਨ੍ਹਾਂ ਨੇ ਨਗਰ ਨਿਗਮ ਪਹੁੰਚ ਕੇ ਮੰਗ ਪੱਤਰ ਵੀ ਦਿੱਤਾ ਹੈ।