ਭਗਵਾਨ ਬਾਲਮੀਕੀ ਦੇ ਜਨਮ ਉਤਸਵ ਨੂੰ ਲੈ ਕੇ ਕੱਢੀ ਸ਼ੋਭਾ ਯਾਤਰਾ - Garhshankar
ਹੁਸ਼ਿਆਰਪੁਰ: ਭਗਵਾਨ ਬਾਲਮੀਕੀ (Lord Balmiki) ਦੇ ਜਨਮ ਉਤਸਵ ਨੂੰ ਲੈ ਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।ਜਿੱਥੇ ਭਗਵਾਨ ਬਾਲਮੀਕੀ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਉਥੇ ਹੀ ਗੜ੍ਹਸ਼ੰਕਰ (Garhshankar) ਵਿੱਖੇ ਵੀ ਭਗਵਾਨ ਬਾਲਮੀਕੀ ਜੀ ਦੇ ਜਨਮ ਉਤਸਵ ਦੇ ਸਬੰਧ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਗੜ੍ਹਸ਼ੰਕਰ ਸ਼ਹਿਰ ਵਿੱਚ ਹੁੰਦੀ ਹੋਈ ਵਾਪਿਸ ਪੇਟੀਆਂ ਮੁਹਲਾਂ ਵਿੱਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਅਤੇ ਸ਼ਹਿਰ ਵਾਸੀ ਵਿਸ਼ੇਸ਼ ਤੌਰ ਤੇ ਹਾਜਰ ਸਨ।