ਗੁੱਡ ਫ੍ਰਾਈਡੇ ਦੇ ਮੱਦੇ ਨਜ਼ਰ ਈਸਾਈ ਭਾਈਚਾਰੇ ਨੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ - ਗੁੱਡ ਫ੍ਰਾਈਡੇ
ਹਲਕਾ ਮੁਕੇਰੀਆਂ ਵਿਖੇ ਈਸਾਈ ਫਰੰਟ ਪੰਜਾਬ ਵੱਲੋਂ ਗੁੱਡ ਫ੍ਰਾਈਡੇ ਨੂੰ ਯਾਦ ਕਰਦਿਆਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ’ਚ ਈਸਾਈ ਫਰੰਟ ਦੇ ਕੋਮੀ ਪ੍ਰਧਾਨ ਲਾਰੇਂਸ ਚੌਧਰੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਦੱਸ ਦਈਏ ਕਿ ਇਹ ਸ਼ੋਭਾ ਯਾਤਰਾ ਲੋਕ ਨਿਰਮਾਣ ਵਿਭਾਗ ਦੇ ਵਿਸ਼ਰਾਮ ਘਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਮੁੜ ਉਸੇ ਥਾਂ ’ਤੇ ਆ ਕੇ ਸਮਾਪਤ ਹੋਈ। ਇਸ ਮੌਕੇ ਲਾਰੇਂਸ ਚੌਧਰੀ ਨੇ ਦੱਸਿਆ ਕਿ ਪ੍ਰਭੂ ਯਸ਼ੂ ਮਸੀਹ ਜੀ ਨੂੰ ਯਾਦ ਕਰਦਿਆਂ ਇਹ ਦਿਨ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਉਹ ਲੋਕਾਂ ਲਈ ਸਲੀਬ ’ਤੇ ਚੜ੍ਹ ਗਏ ਸੀ।