ਭਗਵਾਨ ਰਵੀਦਾਸ ਜੀ ਦੀ ਜੈਅੰਤੀ ਮੌਕੇ ਜਲੰਧਰ 'ਚ ਸਜਾਈ ਗਈ ਸ਼ੋਭਾ ਯਾਤਰਾ - #shobhayatra
ਭਗਵਾਨ ਸ੍ਰੀ ਰਵਦਿਾਸ ਜੀ ਦੀ ਜੈਅੰਤੀ ਨੂੰ ਪੂਰੇ ਵਿਸ਼ਵ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਜਲੰਧਰ ਵਿਖੇ ਵੀ ਸੰਗਤ ਵਲੋਂ ਇੱਕ ਵਿਸ਼ਾਵ ਸ਼ੋਭਾ ਯਾਤਰਾਂ ਕੱਡੀ ਗਈ ।ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਵੀ ਸ਼ਿਰਕਤ ਕੀਤੀ।ਉਨ੍ਹਾਂ ਸਾਰਿਆ ਨੂੰ ਭਗਵਾਨ ਰਵੀਦਾਸ ਜੀ ਦੇ ਦੱਸੇ ਉਪਦੇਸ਼ 'ਤੇ ਲੱਚਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਭਗਵਾਨ ਜੀ ਦੀ ਜੈਅੰਤੀ ਮੌਕੇ ਇੱਕ ਸੂਬਾ ਪੱਧਰੀ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਿਰਕਤ ਕਰਨਗੇ।