ਜਲੰਧਰ ਦੇ ਐੱਸ.ਐੱਚ.ਓ. ਨੂੰ ਦੂਜੀ ਵਾਰ ਮਿਲਿਆ 'ਲਾਈਫ਼ ਸੇਵਿੰਗ ਐਵਾਰਡ' - ਲਾਈਫ਼ ਸੇਵਿੰਗ ਐਵਾਰਡ
ਜਲੰਧਰ: ਸ਼ਹਿਰ ਦੇ ਲਾਂਬੜਾ ਖੇਤਰ 'ਚ ਤਾਇਨਾਤ ਪੰਜਾਬ ਪੁਲਿਸ ਦੇ ਐੱਸ.ਐੱਚ.ਓ. ਪੁਸ਼ਪ ਬਾਲੀ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਵੱਲੋਂ 'ਲਾਈਫ਼ ਸੇਵਿੰਗ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐੱਸ.ਐੱਚ.ਓ. ਪੁਸ਼ਪ ਬਾਲੀ ਨੇ ਕਰਤਾਰਪੁਰ ਵਿੱਚ 8 ਅਕਤੂਬਰ 2015 ਨੂੰ ਬੇਅਦਬੀ ਕਾਂਡ ਨੂੰ ਲੈ ਕੇ ਚੱਲ ਰਹੇ ਧਰਨੇ ਦੌਰਾਨ ਆਪਣੀ ਜਾਨ 'ਤੇ ਖੇਡ਼ ਕੇ ਇੱਕ ਕਾਂਸਟੇਬਲ ਨੂੰ ਭੀੜ ਤੋਂ ਬਚਾਇਆ ਸੀ ਜਿਸ ਕਾਰਨ ਐੱਸ.ਐੱਸ.ਪੀ. ਵੱਲੋਂ ਬਾਲੀ ਨੂੰ 'ਲਾਈਫ ਸੇਵਿੰਗ ਅਵਾਰਡ' ਦੇਣ ਦੀ ਸਿਫਾਰਿਸ਼ ਕੀਤੀ ਗਈ ਸੀ। ਦੱਸਣਯੋਗ ਹੈ ਕਿ ਪੁਸ਼ਪ ਬਾਲੀ ਨੂੰ 2004 ਵਿੱਚ ਤਤਕਾਲੀ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ 'ਗੈਲੇਂਟਰੀ ਅਵਾਰਡ' ਤੇ 2013 ਵਿੱਚ ਸਾਬਕਾ ਪ੍ਰਧਾਨਮੰਤਰੀ ਡਾ.ਮਨਮੋਹਨ ਸਿੰਘ ਵੱਲੋਂ ਲਾਈਫ਼ ਸੇਵਿੰਗ ਅਵਾਰਡ ਦਿੱਤਾ ਗਿਆ ਸੀ।