ਥਾਣਾ ਸਦਰ ਦੇ ਐਸ.ਐਚ.ਓ ਨੇ ਸਰਪੰਚਾਂ, ਪੰਚਾਂ ਦੇ ਨਾਲ ਕੀਤੀ ਮੀਟਿੰਗ - ਸਦਰ ਥਾਣਾ
ਕੁਰਾਲੀ 'ਚ ਐਸ.ਐਚ.ਓ ਬਲਜੀਤ ਸਿੰਘ ਵਿਰਕ ਤੇ ਸਾਂਝ ਕੇਂਦਰ ਦੇ ਇੰਚਾਰਜ ਬਚਨ ਸਿੰਘ ਨੇ ਸਿੰਘ ਰੋਡ 'ਤੇ ਸਥਿਤ ਪੁਲਿਸ ਸਟੇਸ਼ਨ 'ਚ ਮੀਟਿੰਗ ਕੀਤੀ। ਇਹ ਮੀਟਿੰਗ ਐਸ.ਐਸ.ਪੀ ਕੁਲਦੀਪ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਹੇਠਾਂ ਕਰਵਾਈ ਗਈ। ਇਸ ਮੀਟਿੰਗ 'ਚ 31 ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ। ਥਾਣਾ ਸਦਰ ਦੇ ਐਸਐਚਓ ਬਲਜੀਤ ਸਿੰਘ ਵਿਰਕ ਨੇ ਸਾਂਝ ਕੇਂਦਰ ਵੱਲੋਂ ਜਾਰੀ ਹੋਏ 43 ਸੇਵਾਵਾਂ ਸ਼ਕਤੀ ਐਪ, ਕਨੋਵ ਯੋਰ, ਪੁਲਿਸ ਪੀ.ਪੀ ਸਾਂਝ ਕੇਂਦਰ ਐਪਲੀਕੇਸ਼ਨ ਤੇ ਡਾਇਲ 112 ਦੇ ਇਲਾਵਾ ਪਾਸਪੋਰਟ ਅਪਲਾਈ ਤੋਂ ਲੈ ਕੇ ਵੈਰੀਫੀਕੇਸ਼ਨ ਦੀ ਜਾਣਕਾਰੀ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਹਰ ਕਿਰਾਏਦਾਰ ਦੀ ਵੈਰੀਫੀਕੇਸ਼ਨ ਕਰਵਾਉਣ ਲਈ 1 ਹਫ਼ਤੇ ਦਾ ਸਮਾਂ ਵੀ ਦਿੱਤਾ ਹੈ।