SHO ਰਿਸ਼ਵਤ ਲੈਂਦਾ ਗ੍ਰਿਫ਼ਤਾਰ - ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਜਲੰਧਰ: ਥਾਣਾ ਭਾਰਗੋ ਕੈਂਪ ਦੇ ਇੰਸਪੈਕਟਰ ਗੁਰਦੇਵ ਸਿੰਘ ਨੂੰ 10 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਦਲਜਿੰਦਰ ਸਿੰਘ ਵੱਲੋਂ ਆਪਣੇ ਟ੍ਰੈਵਲ ਲਾਈਸੈਂਸ ਨੂੰ ਮਨਜੂਰੀ ਕਰਵਾਉਣ ਨੂੰ ਲੈ ਕੇ ਪੁਲਿਸ ਵੈਰੀਫਿਕੇਸ਼ਨ ਥਾਣਾ ਭਾਰਗੋ ਕੈਂਪ ਵਿੱਚ ਕੀਤੀ ਜਾਣੀ ਸੀ, ਜਿਸ ਨੇ ਸਹੀ ਢੰਗ ਨਾਲ ਆਪਣੇ ਲਾਇਸੈਂਸ ਵੀ ਮਨਜੂਰ ਕਰਵਾ ਲੈਣਾ ਸੀ, ਤੇ ਇਸ ਥਾਣੇ ਦਾ ਐੱਸਐੱਚਓ ਗੁਰਦੇਵ ਸਿੰਘ ਅਤੇ ਉਸਦੇ ਆਇਓ ਬਲਬੀਰ ਕੁਮਾਰ ਵੱਲੋਂ ਉਸ ਦੇ ਕੰਮ ਵਿੱਚ ਟਾਲਮਟੋਲ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਜਦੋਂ ਐੱਸਐੱਚਓ ਵੱਲੋਂ 10 ਹਜ਼ਾਰ ਰਿਸ਼ਵਤ ਦੀ ਮੰਗ ਕੀਤੀ ਗਈ ਤਾਂ ਸ਼ਿਕਾਇਤਕਰਤਾ ਵੱਲੋਂ ਇਸ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਗਈ ਜਿਸ ‘ਤੇ ਵਿਜੀਲੈਂਸ ਵਲੋਂ ਟਰੈਪ ਲਗਾ ਕੇ ਐਸਐਚਓ ਨੂੰ ਰਿਸ਼ਵਤ ਲੈਂਦੇ ਰੰਗੇ ਹੱਥ ਫੜਿਆ ਗਿਆ ਹੈ।