ਸ਼ਿਵਸੈਨਾ ਆਗੂ ਨੇ ਪਲਟਾਈ ਸਰਕਾਰੀ ਗੱਡੀ: ਪੁਲਿਸ ਵਲੋਂ ਮਾਮਲਾ ਦਰਜ - ਧੱਕੇ ਨਾਲ ਡਰਾਈਵਰ ਤੋਂ ਚਾਬੀਆਂ ਖੋਹੀਆਂ
ਗੁਰਦਾਸਪੁਰ: ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਵਲੋਂ ਸਰਕਾਰੀ ਗੱਡੀ ਹਾਦਸਾਗ੍ਰਸਤ ਕਰ ਦਿੱਤੀ ਗਈ। ਜਿਸ ਨੂੰ ਲੈਕੇ ਪੁਲਿਸ ਵਲੋਂ ਉਨ੍ਹਾਂ 'ਤੇ ਮਾਮਲਾ ਦਰਜ ਕਰ ਦਿੱਤਾ। ਇਸ ਸਬੰਧੀ ਸ਼ਿਵਸੈਨਾ ਆਗੂ ਦਾ ਕਹਿਣਾ ਕਿ ਪੁਲਿਸ ਵਲੋਂ ਦਿੱਤਾ ਹੋਇਆ ਸੁਰੱਖਿਆ ਦਸਤਾ ਸਮੇਂ ਸਿਰ ਨਹੀਂ ਆਇਆ, ਜਿਸ ਕਾਰਨ ਉਹ ਖੁਦ ਗੱਡੀ ਚਲਾ ਕੇ ਲੈ ਗਏ। ਉਨ੍ਹਾਂ ਦਾ ਕਹਿਣਾ ਕਿ ਅਚਨਚੇਤ ਹਾਦਸਾ ਹੋ ਗਿਆ। ਇਸ ਸਬੰਧੀ ਪੁਲਿਸ ਦਾ ਕਹਿਣਾ ਕਿ ਸ਼ਿਵਸੈਨਾ ਆਗੂ ਵਲੋਂ ਧੱਕੇ ਨਾਲ ਡਰਾਈਵਰ ਤੋਂ ਚਾਬੀਆਂ ਖੋਹੀਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਵਲੋਂ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ।