ਅੰਮ੍ਰਿਤਸਰ 'ਚ ਸ਼ਿਵ ਸੈਨਾ ਨੇ ਪਾਕਿ ਪ੍ਰਧਾਨ ਮੰਤਰੀ ਤੇ ਆਰਮੀ ਚੀਫ਼ ਦਾ ਸਾੜਿਆ ਪੁਤਲਾ - Amritsar News in punjabi
ਅੰਮ੍ਰਿਤਸਰ: ਦਸਹਿਰੇ ਮੌਕੇ ਸ਼ਿਵ ਸੈਨਾ ਟਕਸਾਲੀ ਵਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਪਾਕਿ ਫੌਜ ਦੇ ਚੀਫ਼ ਕਮਰ ਜਾਵੇਦ ਬਾਜਵਾ ਦੇ ਪੁਤਲੇ ਬਣਾ ਕੇ ਉਨ੍ਹਾਂ ਨੂੰ ਸਾੜਿਆ ਗਿਆ। ਸ਼ਿਵ ਸੈਨਾ ਵਰਕਰਾਂ ਨੇ ਪਹਿਲਾਂ ਇਨ੍ਹਾਂ ਪੁਤਲਿਆਂ ਦਾ ਮੂੰਹ ਕਾਲਾ ਕੀਤਾ ਤੇ ਫ਼ਿਰ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਇਸ ਮੌਕੇ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਾਡੇ ਹਿੰਦੂ ਤੇ ਸਿੱਖਾਂ ਦੀ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਜੋ ਕਿ ਬਹੁਤ ਦੁੱਖ ਦੀ ਗੱਲ ਹੈ। ਇਸ ਕਰਕੇ ਸ਼ਿਵ ਸੈਨਾ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਆਰਮੀ ਚੀਫ਼ ਬਾਜਵਾ ਦਾ ਪੁਤਲਾ ਸਾੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਤਾਂ ਮੁਸਲਮਾਨ ਸੁਰੱਖਿਅਤ ਹਨ ਪਰ ਪਾਕਿਸਤਾਨ 'ਚ ਹਿੰਦੂ ਤੇ ਸਿੱਖ ਦੋਵੇਂ ਹੀ ਸੁਰੱਖਿਅਤ ਨਹੀਂ ਹਨ।