ਮੁੜ ਸੁਰਖੀਆਂ 'ਚ ਸ਼੍ਰੋਮਣੀ ਕਮੇਟੀ ਟਾਸਕ ਫੋਰਸ - ਪੱਤਰਕਾਰਾਂ ਦੇ ਮੋਬਾਇਲ ਫੋਨ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਟਾਸਕ ਫੋਰਸ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਦਰਬਾਰ ਸਾਹਿਬ ਦੇ ਬਾਹਰ ਹੋ ਰਹੀ ਖੁਦਾਈ ਨੂੰ ਰੋਕਣ ਲਈ ਸਿੱਖ ਸਦਭਾਵਨਾ ਦਲ ਉਥੇ ਪਹੁੰਚਿਆ ਸੀ । ਜਿਥੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਸਰ ਵਲੋਂ ਕਬਰੇਜ਼ ਕਰ ਰਹੇ ਪੱਤਰਕਾਰਾਂ ਦੇ ਮੋਬਾਇਲ ਫੋਨ ਖੋਹ ਲਏ ਗਏ। ਇਸ ਦੇ ਨਾਲ ਹੀ ਸਿੱਖ ਸਦਭਾਵਨਾ ਦਲ ਦੇ ਆਗੂਆਂ ਨਾਲ ਵੀ ਉਨ੍ਹਾਂ ਦੀ ਝੜਪ ਹੋਈ , ਜਿਸ 'ਚ ਸ਼੍ਰੋਮਣੀ ਕਮੇਟੀ ਟਾਸਕ ਫੋਸਰ ਵਲੋਂ ਸਦਭਾਵਨਾ ਦਲ ਦੇ ਆਗੂਆਂ ਦੀ ਕੁੱਟਮਾਰ ਕੀਤੀ ਗਈ।