ਕੋਰੋਨਾ ਦੀ ਜੰਗ ਜਿੱਤ ਕੇ ਦਫ਼ਤਰ ਪਹੁੰਚੇ ਮੁਲਾਜ਼ਮਾਂ ਦਾ ਕੀਤਾ ਗਿਆ ਸਨਮਾਨ - covid update in amritsar
ਅੰਮ੍ਰਿਤਸਰ: ਪੰਜਾਬ ਤੋਂ ਹਜ਼ੂਰ ਸਾਹਿਬ ਗਈਆਂ ਸੰਗਤਾਂ ਸਬੰਧੀ ਕੋਰੋਨਾ ਨੂੰ ਲੈ ਕੇ ਕਾਫ਼ੀ ਵਿਵਾਦ ਪੈਦਾ ਹੋਇਆ, ਜਿਸ ਕਾਰਨ ਸਿੱਖ ਸੰਗਤਾਂ ਵਿੱਚ ਕਾਫ਼ੀ ਮਾਯੂਸੀ ਛਾਈ ਰਹੀ ਕਿਉਂਕਿ ਉਨ੍ਹਾਂ ਨੂੰ ਬਿਨ੍ਹਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਸੀ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਘੰਟਾ ਘਰ ਕੋਲ ਡਿਊਟੀ ਕਰਨ ਵਾਲੇ 2 ਮੁਲਾਜ਼ਮ ਮੁਖਤਿਆਰ ਸਿੰਘ ਅਤੇ ਸਰਦੂਲ ਸਿੰਘ ਦੀ 18 ਮਾਰਚ ਨੂੰ ਹਜ਼ੂਰ ਸਾਹਿਬ ਗਏ ਸਨ ਤੇ 29 ਅਪ੍ਰੈਲ ਨੂੰ ਅੰਮ੍ਰਿਤਸਰ ਵਾਪਸ ਪਰਤੇ। ਘਰੋਂ ਪਹਿਲੇ ਦਿਨ ਡਿਊਟੀ 'ਤੇ ਪੁੱਜੇ ਮੁਖਤਿਆਰ ਸਿੰਘ ਤੇ ਸਰਦੂਲ ਸਿੰਘ ਦਾ ਸਵਾਗਤ ਨਿਗਰਾਨ ਸਿੰਘ ਸਤਨਾਮ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਸਿਰੋਪਾਓ ਦੇ ਕੇ ਅਤੇ ਗਲਾਂ ਵਿੱਚ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ।