ਪੰਜਾਬ

punjab

ETV Bharat / videos

'ਪਾਰਟੀ ਨਾਲ ਬੇਵਫ਼ਾਈ ਕਰਨਾ ਬਹੁਤ ਹੀ ਮਾੜੀ ਗੱਲ' - ਸ਼੍ਰੋਮਣੀ ਅਕਾਲੀ ਦਲ ਰੈਲੀ

By

Published : Feb 2, 2020, 5:44 PM IST

ਸੰਗਰੂਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠਾਂ ਰੈਲੀ ਕੀਤੀ ਗਈ ਜਿਸ ਵਿੱਚ ਵੱਖ-ਵੱਖ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਨਾਲ ਬੇਵਫ਼ਾਈ ਕਰਕੇ ਬਹੁਤ ਭੈੜੀ ਮਾੜੀ ਕੀਤੀ ਹੈ। ਪਹਿਲਾਂ ਪਾਰਟੀ ਵਿੱਚ ਜਿਹੜੇ ਵੀ ਫ਼ੈਸਲੇ ਲਏ ਜਾਂਦੇ ਸਨ ਉਹ ਰਣਜੀਤ ਸਿੰਘ ਬ੍ਰਹਮਪੁਰਾ ਤੇ ਢੀਂਡਸਾ ਸਾਹਬ ਤੋਂ ਪੁੱਛੇ ਬਿਨਾਂ ਨਹੀਂ ਲਏ ਜਾਂਦੇ ਸਨ, ਇੰਨਾ ਹੀ ਪਰਿਵਾਰਿਕ ਫ਼ੈਸਲੇ ਵੀ ਉੁਨ੍ਹਾਂ ਦੀ ਰਾਏ ਤੋਂ ਬਿਨਾਂ ਨਹੀਂ ਕੀਤੇ ਜਾਂਦੇ ਸਨ, ਤੇ ਉੁਨ੍ਹਾਂ ਦਾ ਹੁਕਮ ਇਲਾਹੀ ਹੁਕਮ ਹੁੰਦਾ ਸੀ। ਪਰਕਾਸ਼ ਸਿੰਘ ਬਾਦਲ ਨੇ ਅੱਗੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀਆਂ ਤਿੰਨ ਮਾਵਾਂ ਹੁੰਦੀਆਂ ਜਿਨ੍ਹਾਂ ਵਿੱਚੋਂ ਤੀਜੀ ਮਾਂ ਪਾਰਟੀ ਹੁੰਦੀ ਹੈ, ਜੇਕਰ ਪਾਰਟੀ ਨਾਲ ਹੀ ਬੇਵਫ਼ਾਈ ਕੀਤੀ ਜਾਵੇ ਤਾਂ ਕੀ ਕਿਹਾ ਜਾ ਸਕਦਾ ਹੈ।

ABOUT THE AUTHOR

...view details