ਸ਼੍ਰੋਮਣੀ ਅਕਾਲੀ ਦਲ ਮਾਨ ਵਲੋਂ ਐਸਜੀਪੀਸੀ ਮੈਬਰਾਂ ਨੂੰ ਦਿੱਤਾ 'ਸੁੱਤੀ ਜ਼ਮੀਰ ਜਗਾਓ ਯਾਦ ਪੱਤਰ' - Shiromani Akali Dal
ਫ਼ਰੀਦਕੋਟ: ਪੰਜਾਬ 'ਚ ਐਸਜੀਪੀਸੀ ਮੈਂਬਰਾਂ ਨੂੰ 'ਸੁੱਤੀ ਜ਼ਮੀਰ ਜਗਾਓ ਯਾਦ ਪੱਤਰ' ਸੌਂਪਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਜਨਰਲ ਸੱਕਤਰ ਦਾ ਕਹਿਣਾ ਸੀ ਕਿ ਗਾਇਬ ਹੋਏ ਪਾਵਨ ਸਰੂਪਾਂ ਬਾਰੇ ਐਸਜੀਪੀਸੀ ਵੱਲੋਂ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ ਤੇ ਨਾ ਹੀ ਇਸ ਦੀਆਂ ਚੋਣਾਂ ਹੋਈਆਂ ਹਨ, ਇਸ 'ਤੇ ਬਾਦਲਾਂ ਦਾ ਕਬਜ਼ਾ ਹੈ। ਦੂਜੇ ਪਾਸੇ ਐਸਜੀਪੀਸੀ ਮੈਂਬਰ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਜਥੇਦਾਰ ਦੀ ਗੱਲ 'ਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ ਕਿ ਸਰੂਪਾਂ ਦੀ ਬੇਅਦਬੀ ਨਹੀਂ ਹੋਈ ਇਹ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਤੇ ਚੋਣਾਂ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਆਪ ਚਾਹੁੰਦੇ ਹਨ ਕਿ ਚੋਣਾਂ ਜਲਦੀ ਹੋਣ।