ਚੰਡੀਗੜ੍ਹ ਵਿਖੇ ਸ਼ਿਮਲਾ ਟੂ ਚੰਡੀਗੜ੍ਹ, ਗ੍ਰੈਡ ਪ੍ਰੀਕਸ ਰਨ ਦਾ ਆਯੋਜਨ - ਪ੍ਰਦੂਸ਼ਣ ਮੁਕਤ ਵਾਤਾਵਰਣ
ਚੰਡੀਗੜ੍ਹ ਵਿਖੇ ਇੱਕ ਅਨੋਖੀ ਮੈਰਾਥਾਨ ਕਰਵਾਈ ਜਾ ਰਹੀ ਹੈ। ਇਸ ਮੈਰਾਥਾਨ ਦਾ ਮੁੱਖ ਮਕਸਦ ਕੱਚਰੇ ਨੂੰ ਸਾਫ਼ ਕਰਕੇ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਤੇ ਪਲਾਸਟਿਕ ਮੁਕਤ ਕਰਨਾ ਹੈ। ਇਸ ਮੈਰਾਥਨ ਦਾ ਆਯੋਜਨ ਵੈਗਨਸ ਨਾਂਅ ਦੀ ਇੱਕ ਨਿੱਜੀ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵੈਗਨਸ ਦੀ ਮੈਂਬਰ ਜੈਰੂਪ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਯੋਜਿਤ ਕੀਤੀ ਗਈ ਹੈ, ਤੇ ਇਹ ਮੈਰਾਥਾਨ 22-23 ਫਰਵਰੀ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੈਰਾਥਾਨ 'ਚ ਭਾਗ ਲੈਣ ਵਾਲਾ ਹਰ ਪ੍ਰਤੀਭਾਗੀ 5 ਕਿੱਲੋਮੀਟਰ ਦੀ ਆਪਣੀ ਦੌੜ ਪੂਰੀ ਕਰਨ ਦੇ ਨਾਲ-ਨਾਲ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ 'ਤੇ ਪਏ ਕੁੜੇ ਨੂੰ ਸਾਫ਼ ਕਰਨਗੇ। ਉਨ੍ਹਾਂ ਕਿਹਾ ਇਸ ਰਾਹੀਂ ਉਹ ਲੋਕਾਂ ਨੂੰ ਕੁੜਾ ਸੁੱਟਣ ਤੋਂ ਰੋਕਣ, ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਲੋਕਾਂ ਨੂੰ ਪ੍ਰੇਰਤ ਕਰਨਗੇ। ਇਸ ਨਾਲ ਸਾਡੇ ਵਾਤਾਵਰਣ ਵਿੱਚ ਹਰਿਆਲੀ ਵਧੇਗੀ। ਉਨ੍ਹਾਂ ਦੱਸਿਆ ਕਿ ਇਸ ਰਾਹੀਂ ਉਹ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਵਾਤਾਵਰਣ ਦੇ ਨਾਲ-ਨਾਲ ਕੁੜੇ ਦੇ ਸਹੀ ਢੰਗ ਨਾਲ ਨਿਪਟਾਰੇ ਬਾਰੇ ਵੀ ਜਾਗਰੁਕ ਕਰਨਗੇ।