ਨਵਜੋਤ ਸਿੱਧੂ ‘ਤੇ ਕਿਸਾਨਾਂ ਦੇ ਤਿੱਖੇ ਪ੍ਰਤੀਕਰਮ - agricultural laws
ਲੁਧਿਆਣਾ: ਐੱਮ.ਬੀ.ਡੀ. (MBD) ਮਾਲ ਦੇ ਬਾਹਰ ਪੱਕੇ ਧਰਨੇ ‘ਤੇ ਬੈਠੇ ਕਿਸਾਨਾਂ (Farmers) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ (President of the Punjab Congress) ਨਵਜੋਤ ਸਿੰਘ ਸਿੱਧੂ (Navjot Singh Sidhu) ‘ਤੇ ਨਿਸ਼ਾਨੇ ਸਾਧੇ ਕਿਹਾ ਨਵਜੋਤ ਸਿੰਘ ਸਿੱਧੂ ਦਾ ਕੋਈ ਸਟੈਂਡ ਨਹੀਂ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਕੁਰਸੀ ਦੇ ਲਾਲਚ ਵਿੱਚ ਕਿਸੇ ਨੂੰ ਵੀ ਆਪਣਾ ਪਿਓ ਬਣਾ ਲੈਦਾ ਹੈ। ਅਤੇ ਆਪਣੇ ਨਿੱਜੀ ਲਾਭ ਲਈ ਸਮੇਂ ਵੇਖ ਕੇ ਪਾਰਟੀ ਬਦਲ ਲੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਸੱਚੀ ਕਿਸਾਨਾਂ (Farmers) ਦੀ ਫਿਕਰ ਹੁੰਦੀ ਤਾਂ ਉਹ ਦਿੱਲੀ ‘ਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿੱਚ ਪਹੁੰਚਦੇ ਅਤੇ ਕਿਸਾਨਾਂ ਦੇ ਹੱਕ ਵਿੱਚ ਆ ਕੇ ਦਿੱਲੀ ਧਰਨੇ ‘ਤੇ ਕਿਸਾਨਾਂ ਦੇ ਨਾਲ ਬੈਠਦੇ। ਅੱਜ ਨਵਜੋਤ ਸਿੰਘ ਸਿੱਧੂ ਵੱਲੋਂ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕਰਕੇ ਤਿੰਨੇ ਖੇਤੀ ਕਾਨੂੰਨਾਂ (agricultural laws) ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ।