ਦੇਖੋ ਮਰ ਚੁੱਕੀ ਇਨਸਾਨੀਅਤ ਜਨਾਜ਼ਾ....ਪਿਓ ਨੂੰ ਇਕੱਲੇ ਹੀ ਧੀ ਦੀ ਲਾਸ਼ ਚੁੱਕਣੀ ਪਈ ਮੋਢੇ - ਸਿਸਟਮ ’ਤੇ ਸਵਾਲ
ਜਲੰਧਰ: ਜ਼ਿਲ੍ਹੇ ਚੋਂ ਰੂਹ ਕੰਬਾਉ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਵੇਖ ਕੇ ਪ੍ਰਸ਼ਾਸਨ ਦੁਆਰਾ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਸਵਾਲ ਉੱਠ ਰਹੇ ਹਨ। ਇਨਸਾਨੀਅਤ ਨੂੰ ਸ਼ਰਮਸਾਰ ਅਤੇ ਸਿਸਟਮ ’ਤੇ ਸਵਾਲ ਚੁੱਕਣ ਵਾਲੀ ਇਹ ਵੀਡੀਓ ਜਲੰਧਰ ਦੇ ਰਾਮ ਨਗਰ ਦੀ ਹੈ। ਜਿੱਥੇ 11 ਸਾਲਾਂ ਲੜਕੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਿਵੇਂ ਜਿਵੇਂ ਲੋਕਾਂ ਨੂੰ ਇਸ ਸਬੰਧ ’ਚ ਪਤਾ ਲੱਗਾ ਤਾਂ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਕੰਧਾਂ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਹ ਖੁਦ ਹੀ ਆਪਣੇ ਕੰਧਿਆਂ ’ਤੇ ਚੁੱਕ ਕੇ ਮ੍ਰਿਤ ਦੇਹ ਨੂੰ ਸਮਸ਼ਾਨਘਾਟ ਲੈ ਕੇ ਗਿਆ। ਦੱਸ ਦਈਏ ਕਿ ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਨਾਲ ਪ੍ਰਸ਼ਾਸਨ ਚ ਹੜਕੰਪ ਮਚ ਗਿਆ ਹੈ।
Last Updated : May 15, 2021, 5:29 PM IST