ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਈਟੀਵੀ ਭਾਰਤ ਦੀ ਸ਼ਰਧਾਂਜਲੀ - Baba banda singh Bahadur
ਚੰਡੀਗੜ੍ਹ: ਪਹਿਲੇ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ 303ਵਾਂ ਸ਼ਹੀਦੀ ਦਿਹਾੜਾ ਅੱਜ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। 27 ਅਕਤੂਬਰ 1670 ਨੂੰ ਰਾਜੌਰੀ 'ਚ ਜੰਮੇ 'ਮਾਧੋ ਦਾਸ' ਨੂੰ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਛਕਾ ਕੇ 'ਬੰਦਾ ਸਿੰਘ ਬਹਾਦਰ' ਬਣਾਇਆ। ਚਪੜਚਿੜੀ ਤੇ ਸਰਹੰਦ ਦੀ ਲੜਾਈ 'ਚ ਮੁਗਲ ਸਲਤਨਤ ਨੂੰ ਮਾਤ ਦੇ ਕੇ ਗੁਰੂ ਦੇ ਬੰਦੇ ਨੇ ਪਹਿਲਾ ਸਿੱਖ ਰਾਜ ਸਥਾਪਤ ਕੀਤਾ। ਉਨ੍ਹਾਂ ਨੂੰ ਜੂਨ 1716 ਨੂੰ ਅਣਮਨੁੱਖੀ ਤਸੀਹੇ ਦਿੰਦੇ ਹੋਏ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਲਾਸਾਨੀ ਸ਼ਹਾਦਤ ਨੂੰ ਅਦਾਰਾ ETV BHARAT ਵੱਲੋਂ ਕੋਟਿ-ਕੋਟਿ ਪ੍ਰਣਾਮ।
Last Updated : Jun 25, 2019, 3:30 PM IST