400 ਸਾਲਾ ਪ੍ਰਕਾਸ਼ ਪੂਰਬ ਮੌਕੇ ਸਜਾਈਆਂ ਸ਼ਬਦ ਚੌਂਕੀਆਂ - ਸੰਗਤਾਂ ਦਾ ਵੱਡਾ ਕਾਫ਼ਲਾ
ਸ੍ਰੀ ਅਨੰਦਪੁਰ ਸਾਹਿਬ: ਪਿਛਲੇ ਇੱਕ ਮਹੀਨੇ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਬਦ ਚੌਂਕੀਆਂ ਸਜਾਈਆਂ ਜਾ ਰਹੀਆਂ ਹਨ।ਸੰਗਤ ਦਾ ਵੱਡਾ ਕਾਫ਼ਲਾ ਸ਼ਬਦ ਚੌਂਕੀ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਤੋਂ ਚੱਲ ਕੇ ਇਤਿਹਾਸਕ ਕਿਲ੍ਹਾ ਤਾਰਾਗੜ੍ਹ ਵਿਖੇ ਪਹੁੰਚਿਆ ਅਤੇ ਕਿਲ੍ਹਾ ਤਾਰਾਗੜ੍ਹ ਵਿਖੇ ਸੰਗਤ ਪਹੁੰਚਣ ਤੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਇੰਦਰਜੀਤ ਸਿੰਘ ਅਰੋੜਾ ਨੇ ਜਾਣਕਾਰੀ ਦਿੱਤੀ ਕਿ ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਫੇਰਿਆ ਅਤੇ ਸ਼ਬਦ ਚੌਂਕੀਆਂ ਹਨ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਚਾਰ ਕਿਲਿਆਂ ਦੇ ਵਿਚ ਸ਼ਬਦ ਚੌਂਕੀਆਂ ਅਤੇ ਸੰਧਿਆ ਫੇਰੀਆਂ ਵੱਲੋਂ ਫੇਰਾ ਪਾਇਆ ਜਾ ਚੁੱਕਿਆ ਸੀ।