ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ SGPC ਗੁਰਦੁਆਰਿਆਂ ਵਿੱਚ ਅਪਲਾਈ ਕਰਵਾਏਗੀ ਆਨਲਾਈਨ ਫ਼ਾਰਮ: ਲੌਂਗੋਵਾਲ - ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਫ਼ਾਰਮ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦੇਰ ਸ਼ਾਮਲ ਨਤਮਸਤਕ ਹੋਣ ਆਏ ਅਤੇ ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਰੇ ਜਾਣ ਵਾਲੇ ਆਨਲਾਈਨ ਫਾਰਮ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਵਿੱਚ ਹੀ ਅਪਲਾਈ ਕਰਵਾਏਗੀ।