ਅੰਮ੍ਰਿਤਸਰ: ਖੁਦਾਈ ਦੌਰਾਨ ਜ਼ਮੀਨ ‘ਚੋਂ ਨਿਕਲੀ ਇਮਾਰਤ ਨੂੰ ਲੈਕੇ SGPC ਪ੍ਰਧਾਨ ਦਾ ਵੱਡਾ ਬਿਆਨ - ਇਮਾਰਤ ਦੀ ਪੜਤਾਲ ਕੀਤੀ
ਅੰਮ੍ਰਿਤਸਰ: ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਬਣ ਰਹੇ ਜੋੜਾ ਘਰ ਦੀ ਖੁਦਾਈ ਦੌਰਾਨ ਜ਼ਮੀਨ ‘ਚੋਂ ਨਿਕਲੀਆਂ ਇਮਾਰਤਾਂ ਬਾਰੇ ਕਾਫੀ ਵਿਵਾਦ ਭਖਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਬਿਆਨ ਵੀ ਹੁਣ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਦੌਰਾਨ ਕਿਹਾ ਕਿ ਪੁਰਾਣੀਆਂ ਬਿਲਡਿੰਗਾਂ ਅਕਸਰ ਹੀ ਖੁਦਾਈ ਦੌਰਾਨ ਨਿਕਲਦੀਆਂ ਹੀ ਰਹਿੰਦੀਆਂ ਹਨ ਜਦੋਂ ਹੀ ਉਨ੍ਹਾਂ ਨੂੰ ਜ਼ਮੀਨ ‘ਚੋਂ ਬਿਲਡਿੰਗ ਮਿਲੀ ਤਾਂ ਉਸੇ ਵੇਲੇ ਹੀ ਉੱਥੋਂ ਕਾਰ ਸੇਵਾ ਵਾਲਿਆਂ ਵੱਲੋਂ ਕੰਮ ਬੰਦ ਕਰ ਦਿੱਤਾ ਗਿਆ ਅਤੇ ਦੂਸਰੀ ਜਗ੍ਹਾ ‘ਤੇ ਕੰਮ ਸ਼ੁਰੂ ਕਰਕੇ ਉਸ ਬਿਲਡਿੰਗ ਦੀ ਪੜਤਾਲ ਸ਼ੁਰੂ ਕੀਤੀ ਗਈ ਅਤੇ ਇਸ ਇਮਾਰਤ ਦੀ ਪੜਤਾਲ ਲਈ ਟੀਮ ਵੀ ਬੁਲਾਈ ਗਈ ਅਤੇ ਪੁਰਾਣੇ ਇਤਿਹਾਸਕਾਰ ਅਤੇ ਰਿਸਰਚ ਟੀਮਾਂ ਨੂੰ ਵੀ ਬੁਲਾਇਆ ਗਿਆ ਤਾਂ ਜੋ ਕਿ ਇਸ ਇਮਾਰਤ ਦੀ ਪੜਤਾਲ ਕੀਤੀ ਜਾ ਸਕੇ ਕਿ ਇਹ ਇਮਾਰਤ ਆਮ ਹੈ ਜਾਂ ਪੁਰਾਤਨ ਕੋਈ ਇਤਿਹਾਸ ਨਾਲ ਜੁੜੀ ਹੋਈ ਹੈ।