ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਹਾਜ਼ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ - SGPC amritsar
ਸ਼੍ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਵੱਲੋਂ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 13,14 ਤੇ 15 ਤਰੀਕ ਨੂੰ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ। 13 ਅਕਤੂਬਰ ਨੂੰ 5 ਵਿਦੇਸ਼ ਤੋਂ ਪੜਤਾਲ ਲਈ ਜੱਥੇ ਭਾਗ ਲੈਣਗੇ ਜਿਹੜੇ ਕਿ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 14 ਤਰੀਕ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਜਿਹੜਾ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸਿਰਫ਼ 8 ਕਿਲੋਮੀਟਰ ਦਾ ਸਫ਼ਰ ਤਹਿ ਕਰੇਗਾ। ਨਗਰ ਕੀਰਤਨ ਅਕਾਲ ਤਖ਼ਤ ਸਾਹਿਬ ਤੋ ਪੰਜ ਪਿਆਰਿਆ ਦੀ ਅਗਵਾਈ ਵਿੱਚ 12 ਵਜੇ ਸ਼ੁਰੂ ਹੋਵੇਗਾ। ਇਸ ਨਗਰ ਕੀਰਤਨ 'ਤੇ ਜਹਾਜ਼ ਰਾਹੀਂ ਵਿਸ਼ੇਸ਼ ਤੌਰ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਤੇ ਇਸ ਲਈ ਐੱਸਜੀਪੀਸੀ ਵੱਲੋਂ ਮੰਜ਼ੂਰੀ ਵੀ ਲੈ ਲਈ ਗਈ ਹੈ। ਇਸ ਤੋਂ ਇਲਾਵਾ 15 ਤਰੀਕ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਲੋ ਸਾਹਿਬ ਸਜਾਏ ਜਾਣਗੇ ਤੇ ਰਾਤ ਨੂੰ ਦੀਪ ਮਾਲਾ ਕੀਤੀ ਜਾਵੇਗੀ ਜਿਸ ਵਿੱਚ 1 ਲੱਖ ਦੀਪ ਜਲਾਏ ਜਾਣਗੇ ਤੇ ਨਾਲ ਹੀ ਰਾਤ ਨੂੰ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।