ਪੰਜਾਬ

punjab

ETV Bharat / videos

SGPC ਪ੍ਰਧਾਨ ਦੀ ਚੋਣ: ਮੈਂਬਰਾਂ ਨੇ ਕੀਤੀ ਸੁਖਬੀਰ ਬਾਦਲ ਨਾਲ ਬੈਠਕ - SGPC ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ

By

Published : Nov 24, 2019, 11:31 PM IST

ਚੰਡੀਗੜ੍ਹ: ਅਕਾਲੀ ਦਲ ਦਫ਼ਤਰ ਵਿੱਚ ਐੱਸਜੀਪੀਸੀ ਮੈਂਬਰਾਂ ਦੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨਾਲ ਅਹਿਮ ਬੈਠਕ ਹੋਈ। ਇਸ ਬੈਠਕ 'ਚ ਐਸਜੀਪੀਸੀ ਦੇ ਅੱਧੇ ਮੈਂਬਰਾਂ ਨੇ ਪ੍ਰਧਾਨ ਕਿਸ ਨੂੰ ਬਣਾਇਆ ਜਾਵੇ ਇਸ ਬਾਰੇ ਚਰਚਾ ਕੀਤੀ। ਮੈਂਬਰਾਂ ਨੇ ਆਪਣੇ ਵਿਚਾਰ ਬੈਠਕ ਵਿੱਚ ਸਾਂਝਾ ਕੀਤੇ। ਬੈਠਕ 'ਚ ਮੁੱਖ ਤੌਰ 'ਤੇ ਤੋਤਾ ਸਿੰਘ, ਬੀਬੀ ਜਾਗੀਰ ਕੌਰ ਮੌਜੂਦਾ ਸਨ। ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਦੇ ਨਾਂਅ ਦੀ ਵੀ ਚਰਚਾ ਕੀਤੀ ਗਈ। ਅਕਾਲੀ ਦਲ ਅਤੇ ਐੱਸਜੀਪੀਸੀ ਮੈਂਬਰ ਵੀ ਚਾਹੁੰਦੇ ਹਨ ਕਿ ਮੌਜੂਦਾ ਪ੍ਰਧਾਨ ਦੇ ਨਾਂਅ 'ਤੇ ਮੋਹਰ ਲੱਗੇ ਤਾਂ ਜੋ ਕੋਈ ਰਿਸਕ ਅਕਾਲੀ ਦਲ ਨੂੰ ਨਾ ਲੈਣਾ ਪਵੇ। ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਅੱਜ ਐਸਜੀਪੀਸੀ ਦੇ ਮੈਂਬਰ ਪਹੁੰਚੇ। ਜਿਨ੍ਹਾਂ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨਾਲ ਬੈਠਕ ਕੀਤੀ ਅਤੇ ਕੱਲ੍ਹ ਦੇ ਦਿਨ ਵੀ ਬੈਠਕ ਚੱਲੇਗੀ। ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਇੱਕ ਸਾਂਝੀ ਬੈਠਕ ਐਸਜੀਪੀਸੀ ਅਤੇ ਅਕਾਲੀ ਦਲ ਦੀ ਹੋਵੇਗੀ। ਚੀਮਾ ਨੇ ਕਿਹਾ ਕਿ ਡੈਮੋਕ੍ਰੇਟਿਕ ਰਾਈਟ ਹੈ ਕਿ ਪ੍ਰਧਾਨ ਚੁਣਿਆ ਜਾਵੇ ਅਤੇ ਐੱਸਜੀਪੀਸੀ ਦੇ ਮੈਂਬਰ ਵੀ ਇਸ ਦਾ ਹਿੱਸਾ ਬਣ ਰਹੇ ਹਨ।

ABOUT THE AUTHOR

...view details