ਸ਼੍ਰੋਮਣੀ ਕਮੇਟੀ ਦੀ ਹੰਗਾਮੀ ਮੀਟਿੰਗ, ਹੋਏ ਵੱਡੇ ਖ਼ੁਲਾਸੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਥਿਤ ਤੌਰ 'ਤੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ 'ਚੋਂ ਗਾਇਬ ਹੋਏ ਦਸਤਾਵੇਜ਼ਾ ਨੂੰ ਲੈ ਕੇ ਮੀਟਿੰਗ ਕੀਤੀ ਗਈ। ਇਸ ਬੈਠਕ ਵਿੱਚ ਗਾਇਬ ਹੋਏ ਸਾਹਿਤ ਤੇ ਪਾਵਨ ਸਰੂਪਾਂ ਬਾਰੇ ਚਰਚਾ ਕੀਤੀ ਗਈ। ਇਸ ਬਾਰੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਜੂਨ 1984 'ਚ ਐੱਸਜੀਪੀ ਸੀ ਦੀ ਸਿੱਖ ਰੈਂਫ਼ਰੈਂਸ ਲਾਇਬ੍ਰੇਰੀ ਵਿੱਚ 512 ਹੱਥ ਲਿਖਤ ਸਰੂਪ ਸਨ, ਜਿਨ੍ਹਾਂ 'ਚੋਂ 805 ਪੁਸਤਕਾਂ, ਹੁਕਮਨਾਮਾ ਅਤੇ 205 ਸਰੂਪ ਵਾਪਿਸ ਕਰ ਦਿਤੇ ਗਏ ਸਨ। ਉਨ੍ਹਾਂ ਕਿਹਾ ਕਿ 300 ਪਾਵਨ ਹੱਥ ਲਿਖਤ ਸਰੂਪ ਅਜੇ ਤੱਕ ਆਰਮੀ ਵਲੋਂ ਵਾਪਿਸ ਨਹੀਂ ਕੀਤੇ ਗਏ ਤੇ ਨਾ ਹੀ 11,107 ਕਿਤਾਬਾਂ ਵਾਪਿਸ ਨਹੀਂ ਆਈਆਂ। ਇਸ ਸਬੰਧੀ ਉੱਚ ਪੱਧਰੀ ਕਮੇਟੀ ਬਣਾ ਕੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕੋਈ ਪੰਥ ਦੋਸ਼ੀ ਪਾਇਆ ਗਿਆ ਤਾ ਐੱਸਜੀਪੀਸੀ ਕ੍ਰਿਮਿਨਲ ਕੇਸ ਦਰਜ ਕਰੇਗੀ।