ਪਟਿਆਲਾ ’ਚ ਐੱਸਜੀਪੀਸੀ ਵੱਲੋਂ 'ਆਕਸੀਜਨ ਲੰਗਰ' ਦਾ ਕੀਤਾ ਗਿਆ ਆਗਾਜ਼ - ਬੀਬੀ ਜਗੀਰ ਕੌਰ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਇਆ ਹੈੈ। ਸ਼ਹਿਰ ’ਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਹਮੇਸ਼ਾਂ ਲੋਕਾਂ ਦੀ ਮਦਦ ਲਈ ਅੱਗੇ ਆਇਆ ਹੈ ਤੇ ਭਵਿੱਖ ’ਚ ਵੀ ਮਦਦ ਜਾਰੀ ਰਹੇਗੀ।ਇਸ ਮੌਕੇ ਐਸਜੀਪੀਸੀ ਮੁਖੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਡਾਕਟਰ ਸਨ, ਪਰ ਫਿਰ ਵੀ ਪ੍ਰਬੰਧ ਨਹੀਂ ਹੋ ਸਕੇ, ਸਰਕਾਰੀ ਹਸਪਤਾਲ ਰਾਜਿੰਦਰਾ ਦਾ ਜਲੂਸ ਰੋਜ਼ਾਨਾ ਨਿਕਲਦਾ ਸੀ, ਪਟਿਆਲਾ ’ਚ ਮਰੀਜ਼ਾਂ ਦੀਆਂ ਮੌਤਾਂ ਬਹੁਤ ਜ਼ਿਆਦਾ ਹੁੰਦੀਆਂ ਸਨ। ਸਰਕਾਰ ਦੇ ਨਾਕਾਮ ਰਹਿਣ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਨਕ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਪਿਆ।