ਸਾਹਿਤਕ ਖ਼ਜ਼ਾਨੇ ਨੂੰ ਵੇਚਣ ਤੋਂ ਲੌਂਗੋਵਾਲ ਦਾ ਇਨਕਾਰ, ਪੜਤਾਲ ਲਈ ਸੱਦੀ ਵਿਸ਼ੇਸ਼ ਬੈਠਕ - sgpc
ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਵੇਲੇ ਫ਼ੌਜ ਵੱਲੋਂ ਜ਼ਬਤ ਕੀਤੇ ਗਏ ਸਿੱਖ ਇਤਿਹਾਸ ਨਾਲ ਸਬੰਧਤ ਸਾਹਿਤਕ ਖ਼ਜ਼ਾਨੇ ਨੂੰ ਐੱਸਜੀਪੀਸੀ ਵੱਲੋਂ 4 ਹਜ਼ਾਰ ਡਾਲਰ 'ਚ ਵੇਚਣ ਦੇ ਗੰਭੀਰ ਦੋਸ਼ਾਂ ਤੋਂ ਐੱਸਜੀਪੀਸੀ ਪਾਸਾ ਵੱਟਦੀ ਨਜ਼ਰ ਆ ਰਹੀ ਹੈ। ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਜਾਣਕਾਰੀ ਨਹੀਂ ਹੈ। ਇਸ ਸਾਰੇ ਮਸਲੇ ਉੱਪਰ ਚਰਚਾ ਕਰਨ ਲਈ ਐੱਸਜੀਪੀਸੀ ਨੇ 13 ਜੂਨ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਉਸ ਵੇਲੇ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਸੱਦੀ ਹੈ ਤਾਂ ਜੋ ਇਸ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਸਕੇ।