ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੀ ਸੰਗਤ ਤੋਂ SGPC ਨੇ ਮੰਗੇ ਪਾਸਪੋਰਟ - SGPC asks for passport from Sangat
🎬 Watch Now: Feature Video
ਅੰਮ੍ਰਿਤਸਰ: ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ (Sangat going to Pakistan ) ਦੇ ਜਥੇ ਦੀ ਸਹੂਲਤ ਲਈ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ ਗਏ ਹਨ। ਐਸਜੀਪੀਸੀ ਅਧਿਕਾਰੀਆਂ ਸੰਗਤਾਂ ਕੋਲੋਂ 31 ਦਸੰਬਰ ਤੱਕ ਪਾਸਪੋਰਟ ਮੰਗੇ ਗਏ ਹਨ ਤਾਂ ਕਿ ਸੰਗਤ ਨੂੰ ਪਾਕਿਸਤਾਨ ਦੇ ਵੀਜ਼ੇ ਦਿਵਾਏ ਜਾ ਸਕਣ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸੁਖਦੇਵ ਸਿੰਘ ਭੂਰਾ ਨੇ ਦੱਸਿਆ ਕਿ ਸਾਲ ਵਿੱਚ 4 ਜੱਥਿਆਂ ਨੂੰ ਦੋਵੇ ਦੇਸ਼ਾਂ ਦੀ ਸਹਿਮਤੀ ਨਾਲ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਲਈ ਭੇਜਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ 1800 ਅਤੇ ਬਾਕੀ ਸਟੇਟਾਂ ਦੇ 1200 ਦੇ ਕਰੀਬ ਵੀਜ਼ੇ ਲਗਾਏ ਜਾਂਦੇ ਹਨ।