ਸਿੱਖ ਬੱਚਿਆਂ ਲਈ IPS, PCS ਕੋਚਿੰਗ ਕਲਾਸਾਂ ਸ਼ੁਰੂ ਕਰਨ ਦਾ SGPC ਨੇ ਕੀਤਾ ਐਲਾਨ - ਗੁਰਚਰਨ ਸਿੰਘ ਟੌਹੜਾ ਇੰਸੀਟੀਚਿਊਟ
ਬਠਿੰਡਾ: ਤਲਵੰਡੀ ਸਾਬੋ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਈਪੀਐਸ, ਪੀਸੀਐਸ ਵਰਗੀਆਂ ਨੌਕਰੀਆਂ ਵਿੱਚ ਸਿੱਖ ਬੱਚੇ ਪੱਛੜ ਰਹੇ ਹਨ, ਇਸ ਮੁਤੱਲਕ ਅਖ਼ਬਾਰਾਂ ਨੇ ਰਿਪੋਰਟਾਂ ਨਸ਼ਰ ਕੀਤੀਆਂ ਹਨ। ਇਸ ਨੂੰ ਵੇਖਦਿਆਂ ਹੋਇਆਂ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਧਰਮ ਪ੍ਰਚਾਰਕ ਵੀ ਭਰਤੀ ਕੀਤੇ ਗਏ ਹਨ ਜੋ ਗ਼ਰੀਬ ਤਬਕਿਆਂ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਨਗੇ।