ਪਠਾਨਕੋਟ: ਲੋਕਾਂ ਦੇ ਘਰਾਂ 'ਚ ਦਾਖ਼ਲ ਹੋਇਆ ਸੀਵਰੇਜ ਦਾ ਪਾਣੀ - Sewerage water enters people's homes in Pathankot
ਪਠਾਨਕੋਟ: ਸ਼ਹਿਰ ਦੇ ਵਾਰਡ ਨੰਬਰ 38 ਦੇ ਵਿੱਚ ਸੀਵਰੇਜ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਗਿਆ ਹੈ। ਇਸ ਕਾਰਨ ਵਾਰਡ ਦੇ ਲੋਕ ਬਹੁਤ ਦੁਖੀ ਹਨ। ਇਸ ਬਾਰੇ ਲੋਕਾਂ ਨੇ ਕਿਹਾ ਕਿ ਮੀਂਹ ਤੋਂ ਬਾਅਦ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ੍ਹ ਗਿਆ ਹੈ ਪਰ ਨਗਰ ਨਿਗਮ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਦੂਜੇ ਪਾਸੇ ਕੌਂਸਲਰ ਰਾਜ ਕੁਮਾਰ ਨੇ ਕਿਹਾ ਇਸ ਦਾ ਜਿੰਮੇਵਾਰ ਵਿਧਾਇਕ ਜੀ ਹਨ। ਉਨ੍ਹਾਂ ਕਿਹਾ ਹੁਣ ਉਨ੍ਹਾਂ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ।