ਪੰਜਾਬ

punjab

ETV Bharat / videos

ਬਿਜਲੀ ਸਪਲਾਈ ਠੀਕ ਕਰਦੇ ਕੱਚਾ ਮੁਲਾਜ਼ਮ ਦੇ ਲੱਗਿਆ ਕਰੰਟ ਹੋਇਆ ਗੰਭੀਰ ਜ਼ਖਮੀ - Severely injured

By

Published : Jul 21, 2020, 2:28 AM IST

ਸ੍ਰੀ ਮੁਕਤਸਰ ਸਾਹਿਬ: ਹਲਕਾ ਗਿੱਦੜਬਾਹਾ ਦੇ ਪਿੰਡ ਗਿਲਜੇਵਾਲਾ 'ਚ ਬਿਜਲੀ ਦੀ ਸਪਲਾਈ ਠੀਕ ਰਿਹਾ ਪਾਵਰਕੌਰਮ ਦਾ ਕੱਚਾ ਲਾਈਨਮੈਨ ਲਖਵੀਰ ਸਿੰਘ ਅਚਾਨਕ ਕਰੰਟ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਲਖਵੀਰ ਨੂੰ ਜ਼ਖਮੀ ਹਾਲਤ ਵਿੱਚ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਉਹ ਮੋਟਰਾਂ ਦੀ ਬਿਜਲੀ ਸਪਲਾਈ ਠੀਕ ਕਰ ਰਿਹਾ ਸੀ ਕਿ ਅਚਾਨਕ ਹਨੇਰੀ ਆਉਣ ਕਾਰਨ ਉੱਤੋਂ ਲੱਘ ਰਹੀ 24 ਘੰਟੇ ਦੀ ਸਿਪਲਾਈ ਲਾਇਨ ਨਾਲ ਉਸ ਦਾ ਹੱਥ ਲੱਗ ਗਿਆ ਅਤੇ ਉਹ ਹੇਠਾ ਡਿੱਗ ਪਿਆ। ਲਖਵੀਰ ਦੇ ਭਰਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਹਦਾਸੇ ਵਿੱਚ ਲਖਵੀਰ ਦੀ ਰੀਡ ਦੀ ਹੱਡੀ ਦੇ ਮਣਕੇ ਹਿੱਲ ਚੁੱਕੇ ਹਨ। ਪਰਿਵਾਰ ਨੇ ਲਖਵੀਰ ਸਿੰਘ ਲਈ ਪੱਕੀ ਨੌਕਰੀ ਦੀ ਮੰਗ ਕੀਤੀ ਹੈ।

ABOUT THE AUTHOR

...view details